ਵਾ-ਵਰੋਲੇ ਵਾਂਗ ਆਈ, ਅੱਥਰੂ ਬਣ ਵਹਿ ਗਈ।
ਕੋਲ ਆ ਕੇ ਵੀ ਬਦਨ ਦੇ ਹਾਸ਼ੀਏ ‘ਤੇ ਰਹਿ ਗਈ।
ਮੰਡ ਮਨ ਦਾ ਰੇਤਿਆਂ ਵਿਚ ਤਰਸਦਾ ਹੈ ਅੱਜ ਵੀ,
ਉਹ ਨਦੀ ਦੇ ਪਾਣੀਆਂ ਵਾਂਗੂੰ ਚੜੀ ਤੇ ਲਹਿ ਗਈ।
ਵਿੱਥ ਵਿਚਲੇ ਬਿਰਖ ਵਾਂਗੂ,ਯਾਦ ਸੀਨੇ ਧੜਕਦੀ,
ਇਹ ਰਹੇਗੀ ਇੰਝ ਹੀ ਦੀਵਾਰ ਵੀ ਜੇ ਢਹਿ ਗਈ। 
ਗਮਲਿਆਂ ਵਿਚ ਮਹਿਕਦੇ ਜੋ ਫੁੱਲ ਕਿੱਥੇ ਜਾਣਦੇ,
ਦੂਰ ਸ਼ਹਿਰੋਂ ਮੌਲਦੀ ਕੀ ਕੁਝ ਕਲੀ ਹੈ ਸਹਿ ਗਈ।
ਸ਼ਹਿਰ ਦੇ ਕਾਂਵਾਂ ਨੂੰ ਹੋਏ, ਤਲਖ਼ ਸੌ ਇਤਰਾਜ਼ ਨੇ,
ਸਿਸਕਦੀ ਜਦ ਕੂੰਜ ਕੋਈ, ਕੋਲ ਮੇਰੇ ਬਹਿ ਗਈ।
—Sarbjeet Sohi
No comments:
Post a Comment