ਪਿਆਰੇ ਦੋਸਤੋ ,
ਤੁਹਾਡੇ ਰੂ-ਬ-ਰੂ ਹੈ ਇਕ ਨਵੀਂ ਗ਼ਜ਼ਲ- " ਗ਼ਜ਼ਲ"
ਮੈਂ ਕਰ ਸਕਦਾਂ ਬੜਾ ਕੁਝ , ਪਰ , ਇਸੇ ਪਰ ਦਾ ਪੁਆੜਾ ,
ਨਿਤਰਦੈ ਜੋ ਅਖਾੜੇ ਵਿਚ , ਉਹੋ ਜਿੱਤਦੈ ਅਖਾੜਾ ।
ਨਿਕਲ ਆਏ ਹਾਂ ਜੰਗਲ਼ ਚੋਂ , ਮਨੋ ਨਿਕਲੇ ਨ ਜੰਗਲ਼
ਤਦੇ ਕਮਜ਼ੋਰ ਹੱਥਾਂ ਤੇ , ਸਦਾ ਵਜਦਾ ਹੈ ਧਾੜਾ ।
ਬੜਾ ਹੈਰਾਨ ਹਾਂ ਮੈਂ , ਆਪਣੇ ਹੱਥੀਂ ਜੁ ਘੜਿਐ ,
ਕਿਵੇਂ ਉਸ ਬੁੱਤ ਪੈਰੀਂ ਢਹਿ ਪਿਐ ਖ਼ੁਦ ਬੁੱਤ-ਘਾੜਾ ।
ਉਹ ਕੋਰਾ ਫ਼ਲਸਫ਼ਾ ਤਾਂ ਅਮਲ ਦੇ ਆਇਆ ਨ ਮੇਚੇ ,
ਮਿਟਾ ਸਕਿਆ ਨਹੀਂ ਉਹ ਝੁੱਗੀਆਂ , ਮਹਿਲਾਂ ' ਚ ਪਾੜਾ ।
ਅਸਾਡੇ ਅਪਣਿਆਂ ਵਿੱਚੋਂ ਬਣੇ ਦਸਤਾ ਨਾ ਜੇ ਤਾਂ ,
ਵਿਗਾੜੇ ਕੀ ਉਹ ਜੰਗਲ਼ ਦਾ , ਨਕਾਰਾ ਹੈ ਕੁਹਾੜਾ ।
ਸਿਖਾ ਸਕਦਾਂ ਮੈਂ ਬਹਿਰਾਂ ਕ੍ਰਿਸ਼ਨ ਹੈ ਉਸਤਾਦ ਕੋਈ ?
ਕਲਾ -ਕੌਸ਼ਲ ਸਿਖਾਵੇ , ਜਾਨ ਦਾ ਦੇਵਾਂ ਮੈਂ ਭਾੜਾ ।
No comments:
Post a Comment