ਸੁਰਖ਼ਾਬਾਂ ਦੇ ਚੱਕਰ ਵਿੱਚ ਨਾ ਪਾ ਮੈਨੂੰ
ਮੁੜ ਨਾ ਜਾਗਾਂ ਐਸੀ ਨੀਂਦ ਸੁਲਾ ਮੇਨੂ
ਮੈਂ ਬਿਰਹੋਂ ਨੂੰ ਮੀਤ ਬਣਾਉਣਾ ਸਿੱਖ ਲਿਆ
ਛੱਡਕੇ ਜਾਣਾ ਹੈ ਤਾਂ ਛੱਡਕੇ ਜਾ ਮੈਨੂੰ
ਪੋਟਾ ਪੋਟਾ ਥਿਰਕਣ ਲੱਗੇ ਏਦਾਂ ਕਰ
ਜੋ ਨਾ ਸੁਣਿਆ ਐਸਾ ਗੀਤ ਸੁਣਾ ਮੈਨੂੰ
ਮੈਂ ਸਾਰੇ ਦਾ ਸਾਰਾ ਅਰਪਣ ਤੈਨੂੰ ਹਾਂ
ਟੁਕੜੇ ਟੁਕੜੇ ਕਰ ਕੇ ਨਾ ਅਜ਼ਮਾ ਮੈਨੂੰ
ਜੇ ਤੂੰ ਚਾਹੇਂ ਬਣ ਜਾਵਾਂ ਖੁਸ਼ਬੋਈ, ਤਾਂ
ਤਲੀਏ ਧਰ ਕੇ ਫੂਕਾਂ ਮਾਰ ਉਡਾ ਮੈਨੂੰ
ਤੇਰੀਆਂ ਯਾਦਾਂ ਗਿਰਜਾਂ ਬਣ ਕੇ ਨੋਚਦੀਆਂ
ਹਾੜਾ ਇੱਕੋ ਹੱਲੇ ਮਾਰ ਮੁਕਾ ਮੈਨੂੰ
ਭਾਰ ਬੜਾ ਹੈ ਮੇਰੇ ਤੇ ਅਹਿਸਾਨਾਂ ਦਾ
ਦੇ ਨਾ ਕੋਈ ਸ਼ਾਹਿਦ ਹੋਰ ਦੁਆ ਮੈਨੂੰ
No comments:
Post a Comment