ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਹਰਪ੍ਰੀਤ ਸਿੰਮੀ



  


ਡੂੰਘੇ ਪਾਣੀ ਔਖੇ ਸੌਖੇ ਤਰ ਜਾਵਾਂਗੇ।
ਇਹ ਨਾ ਸੋਚੀ ਕੱਚੇ ਵਾਂਗੂ ਖਰ ਜਾਵਾਂਗੇ।

ਰਸਤਾ ਰੋਕਣ ਬੱਦ ਬਲਾਵਾਂ ਲੱਖ ਵਾਰੀ, ਪਰ, 
ਆਪਾਂ ਅਪਣੀ ਮੰਜ਼ਿਲ ਨੂੰ ਸਰ ਕਰ ਜਾਵਾਂਗੇ।

ਉਹ ਨਾ ਸਾਡੇ ਘਰ ਆਏ, ਕੋਈ ਰੰਜ ਨਹੀਂ,
ਕਰਨ ਸਵਾਗਤ ਉਸਦਾ,ਉਸ ਦੇ ਦਰ ਜਾਵਾਂਗੇ।

ਕੱਟ ਲੈਂਦਾ ਉਹ ਖੰਭ ਅਸਾਡੇ ਹਰ ਵਾਰੀ,
ਹਿੰਮਤ ਸਦਕਾ ਸਿਖ਼ਰ ਉਡਾਰੀ ਭਰ ਜਾਵਾਂਗੇ।

ਘੋਲ ਦਵੇ ਉਹ ਮਿਸ਼ਰੀ ਜੇਕਰ ਬੋਲਾਂ ਅੰਦਰ,
ਉਸ ਦੇ ਮੁਹਰੇ ਜਿੱਤੀ ਬਾਜ਼ੀ ਹਰ ਜਾਵਾਂਗੇ।

ਮਨ ਦੀ ਬੰਜਰ ਧਰਤੀ' ਤੇ ਦੋ ਬੂੰਦਾਂ ਕਾਫ਼ੀ,
ਤਪਦੇ ਥਲ ਦੇ ਵਿੱਚ ਵੀ ਸਿੰਮੀ ਠਰ ਜਾਵਾਂਗੇ।


ਗ਼ਜ਼ਲ/ਹਰਪ੍ਰੀਤ ਸਿੰਮੀ 8725836884

No comments:

Post a Comment