ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਕੀ ਦੱਸਾਂ ਓਸ ਵੇਲੇ ਕੀ ਬੀਤਦੀ - ਸਿਕੰਦਰ ਠੱਠੀਆਂ ਅਮ੍ਰਿਤਸਰ


ਕੀ ਦੱਸਾਂ ਓਸ ਵੇਲੇ ਕੀ ਬੀਤਦੀ
ਦੂਰ ਤੁਰ ਜਾਂਦਾ ਜਦੋਂ ਯਾਰ ਰੁੱਸ ਕੇ
ਮਨ ਚਾਹਿਆ ਜਿਸਨੂੰ ਪਿਆਰ ਮਿਲੇ ਨਾ
ਹਿਜਰ ਚ, ਮਰ ਜਾਂਦਾ ਧੁੱਖ-ਧੁੱਖ ਕੇ।

ਵੇਖਣ ਨੂੰ ਜਿਊਂਦਾ ਓਹ ਲਾਸ਼ ਫਿਰਦੀ
ਟੁੱਟ ਗਿਆ ਦਿਲ ਜਰ ਹੋਈ ਚੋਟ ਨਾ
ਹਿਰਦੇ ਚ, ਲੇਰਾਂ ਨੂੰ ਓਹ ਦੱਬ ਰੱਖਦਾ
ਸੋਨੇ ਵਾਂਗੂੰ ਖਰਾ ਓਹ ਭੋਰਾ ਖੋਟ ਨਾ।

ਹੰਝੂਆਂ ਦੇ ਨਾਲ ਸਰਾਣਾ ਭਿੱਜਦਾ
ਜ਼ੁਬਾਨ ਗੂੰਗੀ ਹੋਜੇ‌ ਹਾਏ ਰੋਣ ਅੱਖੀਆਂ
ਕਿਤੇ ਚੱਲਦਾ ਨਾ ਜ਼ੋਰ ਤਕਦੀਰ ਕੋਸਦਾ
ਮੁਹੱਬਤਾਂ ਦੇ ਬਦਲੇ ਹਾਏ ਪੀੜਾਂ ਖੱਟੀਆਂ।

ਯਾਰ ਨੂੰ ਸਿਕੰਦਰਾ" ਤੂੰ ਰੱਖ ਕੱਜਕੇ
ਬੁਰੀ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ‌ਆ
ਟਾਹਣੀ ਨਾਲ ਲੱਗੇ ਹੋਏ ਫੁੱਲ ਮਹਿਕਦੇ
ਤੱਤੀ ਹਵਾ ਸਿਕੰਦਰਾ" ਸਾੜ ਦਿੰਦੀ ਆ।

ਆਸ਼ਕਾ ਤੇ ਕਦੇ ਕੋਈ ਰਹਿਮ ਕਰੇ ਨਾ
ਸੱਸੀ ਦੀ ਸੇਜ ਨੂੰ ਸੀ ਲੈ ਗਏ ਲੁੱਟ ਕੇ
ਮਨ ਚਾਹਿਆ ਜਿਸਨੂੰ ਪਿਆਰ ਮਿਲੇ ਨਾ
ਹਿਜਰ ਚ, ਮਰ ਜਾਂਦਾ ਧੁੱਖ-ਧੁੱਖ ਕੇ।

ਸਿਕੰਦਰ
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment