ਦੁਨੀਆਂ ਛੱਡ ਤੁਰ ਜਾਣਾਂ ਇਕ ਦਿਨ,
ਵਰਤ ਜਾਣਾਂ ਇਹ ਭਾਣਾਂ ਇਕ ਦਿਨ।
ਕਰ ਲੈ ਇਕੱਠਾ ਜੋ ਵੀ ਹੁੰਦਾ,
ਸਭ ਛੱਡ ਤੁਰ ਜਾਣਾਂ ਇਕ ਦਿਨ।
ਗੁਰੂਆਂ ਦੀ ਗੱਲ ਮੰਨੀ ਹੁੰਦੀ,
ਦੁੱਖ, ਤਕਲੀਫ ਨਾ ਤੰਗੀ ਹੁੰਦੀ।
ਸਬਰ ਸੰਤੋਖ ਰੱਖੀਂ ਬੰਨ ਪੱਲੇ,
ਪਤਾ ਨੀ ਕਿਆ ਹੋ ਜਾਣਾ ਕਿਸ ਦਿਨ।
ਦੁਨੀਆਂ ਛੱਡ ਤੁਰ ਜਾਣਾਂ ਇਕ ਦਿਨ,
ਵਰਤ ਜਾਣਾਂ ਇਹ ਭਾਣਾਂ ਇਕ ਦਿਨ।
ਰੱਬ ਨੇ ਤੈਨੂੰ ਸਭ ਕੁੱਝ ਦਿੱਤਾ,
ਪੜ੍ਹੀ ਬਾਣੀ ਪਰ ਅਮਲ ਨਾ ਕੀਤਾ।
ਹੋ ਜਾਏਗਾ ਬੇੜਾ ਪਾਰ ਉਹ ਤੇਰਾ,
ਹਰ ਸਾਹ ਤੂੰ ਸਿਮਰਿਆ ਜਿਸ ਦਿਨ।
ਦੁਨੀਆਂ ਛੱਡ ਤੁਰ ਜਾਣਾਂ ਇਕ ਦਿਨ,
ਵਰਤ ਜਾਣਾਂ ਇਹ ਭਾਣਾਂ ਇਕ ਦਿਨ।
ਸਭ ਦੋਸਤ ਰਿਸ਼ਤੇਦਾਰ ਪੁੱਛਣਗੇ,
ਕੀ ਹੋਇਆ ਇਹ ਪੁੱਛ ਉਠਣਗੇ।
ਕੋਈ ਨਾ ਭਾਈ! ਇਹ ਹੁੰਦਾ ਆਇਆ,
ਜਾਣ ਲੱਗਿਆਂ ਨਾ ਲੱਗਦਾ ਇੱਕ ਖਿੰਨ।
‘ਜਸਵੰਤ ਸਿਆਂ’ਤੁਰ ਜਾਣਾਂ ਇਕ ਦਿਨ,
ਵਰਤ ਜਾਣਾਂ ਇਹ ਭਾਣਾਂ ਇਕ ਦਿਨ।
“ ਜਸਵੰਤ ਸਿੰਘ ਢੀਂਡਸਾ” ੨੮.੫.੨੨
No comments:
Post a Comment