ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਮਹਿਬੂਬ - ਪਰਵੀਨ ਕੌਰ ਸਿੱਧੂ (ਮਹਿਬੂਬ)



ਪਤੀ ਵੀ ਮਹਿਬੂਬ ਹੋ ਸਕਦਾ ਹੈ,
ਤੇ ਪਤਨੀ .....ਮਹਿਬੂਬਾ।
ਬਸ...ਸਮਝਣ ਦੀ ਲੋੜ ਹੈ,
ਤੇ.... ਵਿਸ਼ਵਾਸ ਕਰਨ ਦੀ ,
ਜ਼ਿੰਦਗੀ ਸੋਹਣੀ ਬਣ ਜਾਵੇ,
ਜੀਣ ਨੂੰ ਦਿਲ ਕਰੇ,
ਉਮਰ ਦਰਾਜ਼ ਹੋ ਜਾਵੇ,
ਜੇ ਹਮਸਾਇਆਂ ਬਣ ਕੇ,
ਪਤੀ ਨਾਲ ਖਲੋ ਜਾਵੇ,
ਹਰ ਖ਼ਵਾਹਿਸ਼ ਪੂਰੀ ਕਰੇ,
ਸਨਮਾਨ ਤੇ ਪਿਆਰ ਦੇਵੇ,
ਜੇ ਮਿਲ ਜਾਵੇ ਮਹਿਬੂਬ ਵਰਗਾ ਪਤੀ,
ਤਾਂ ਖੁਦ ਨੂੰ.. ਖੁਸ਼ਕਿਸਮਤ ਸਮਝੋ!!
ਸ਼ੁਕਰ ਹੈ ਕੁਦਰਤ ਦੇ ਕਾਦਰ ਦਾ,
ਜਿਸ ਨੇ... ਮਹਿਬੂਬ ਵਰਗਾ ਪਤੀ,
ਮੇਰੀ..ਕਿਸਮਤ ਵਿੱਚ ਲਿਖਿਆ ਹੈ!!!

      ਪਰਵੀਨ ਕੌਰ ਸਿੱਧੂ(ਮਹਿਬੂਬ)










No comments:

Post a Comment