ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਕੁੜੀਆਂ ਦੀ ਜੇ ਸਲਵਾਰ ਤੋਂ ਜੀਨ ਹੋ ਗਈ - ਵੀਰਪਾਲ ਕੌਰ ਮਾਨ


ਕੁੜੀਆਂ ਦੀ ਜੇ ਸਲਵਾਰ ਤੋਂ ਜੀਨ ਹੋ ਗਈ,
ਤਾਂ ਮੁੰਡਿਆਂ ਦੇ ਪਜਾਮੇ ਤੋਂ ਬੂਟਕੱਟ ਦਾ ਜਿਕਰ ਕਿਉਂ ਨਹੀਂ?

ਜੇ ਕੁੜੀਆਂ ਦੀ ਚੁੰਨੀ ਸਿਰ ਤੋਂ ਗਲ 'ਚ ਆ ਗਈ ,
ਜੋ ਮੁੰਡਿਆਂ ਨੇ ਲਾਹੀਆਂ ਪੱਗਾਂ ਦਾ ਜਿਕਰ ਕਿਉਂ ਨਹੀਂ?

ਜੇ ਕੁੜੀਆਂ ਤਿਆਰ ਹੋਣ ਲਈ ਪਾਰਲਰ ਜਾਦੀਆਂ ਨੇ,
ਫਿਰ ਮੁੰਡਿਆਂ ਦੇ ਸਲੂਨ ਦਾ ਜਿਕਰ ਕਿਉਂ ਨਹੀਂ?

ਕੁੜੀਆਂ ਨੂੰ ਬਚਪਨ ਤੋਂ ਕਹਿੰਦੇ ਨੇ ਬੇਗਾਨੇ ਘਰ ਜਾਣਾਂ,
ਕਿਸੇ ਨੇ ਤੇਰੇ ਘਰ ਆਉਣਾ ਸਿੱਖ ਕੁੱਝ ਜਿਕਰ ਕਿਉਂ ਨਹੀਂ?

ਸਾਰੇ ਲਿਖਣ ਗਾਉਣ ਵਾਲੇ ਕੁੜੀਆਂ ਤੇ ਹੀ ਵਿਅੰਗ ਕਸਦੇ ਨੇ,
ਮੁੰਡਿਆਂ ਕਿਹੜਾ ਘੱਟ ਹੈ ਉਹਨਾਂ ਤੇ ਜਿਕਰ ਕਿਉਂ ਨਹੀਂ ? ??????
'ਵੀਰਪਾਲ ਕੌਰ ਮਾਨ '✍


No comments:

Post a Comment