ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 22, 2022

ਦੌੜ - ਹਰਪ੍ਰੀਤ ਕੌਰ ਸੰਧੂ



ਜ਼ਿੰਦਗੀ ਦੀ ਦੌੜ ਵਿੱਚ  
ਪਿੱਛੇ ਰਹਿ ਜਾਂਦੀ 
ਜਦੋਂ ਠਹਿਰ ਜਾਵਾਂ
ਕਿਸੇ ਡਿੱਗੇ ਨੂੰ  
ਚੱਕਣ ਲਈ  

ਉਹ ਜੋ ਡਿੱਗਿਆ  
ਖਾ ਕੇ ਠੋਕਰ  
ਆਪਣਿਆਂ ਤੋਂ  
ਅਚਨਚੇਤ  
ਵੇਖਦਾ ਆਸ ਭਰੀਆਂ  
ਨਜ਼ਰਾਂ ਨਾਲ  
ਮੇਰੇ ਵੱਲ  

ਹਾਵੀ ਹੋ ਜਾਂਦਾ  
ਮੇਰੇ ਜਿੱਤਣ ਨਾਲੋਂ  
ਜਿਤਾਉਣ ਦਾ ਜਜ਼ਬਾ
ਮਜ਼ਬੂਰ ਕਰਦਾ  
ਰੁਕਣ ਲਈ  
ਡਿੱਗੇ ਨੂੰ ਚੁੱਕਣ ਲਈ  

ਜਿੱਤ ਜਾਵਾਂਗੀ ਦੌਡ਼ ਵਿੱਚ
ਹੋਵਾਂਗੀ ਖ਼ੁਸ਼ ਕੁਝ ਪਲ
ਫਿਰ ਭੁੱਲ ਜਾਏਗਾ  
ਜਿੱਤ ਦਾ ਅਹਿਸਾਸ  
ਇਕ ਨਵੀਂ ਚੁਣੌਤੀ ਨਾਲ  

ਨਹੀਂ ਭੁੱਲੇਗਾ  
ਮਨ ਦਾ ਸੰਤੁਸ਼ਟ ਹੋਣਾ  
ਜੋ ਕਿਸੇ ਦੀ ਮੱਦਦ  
ਕਰਨ ਤੇ  
ਮਹਿਸੂਸ ਹੁੰਦਾ  

ਰਵ੍ਹੇਗਾ ਇਹ ਅਹਿਸਾਸ 
ਹਮੇਸ਼ਾ ਮੇਰੇ ਨਾਲ
ਕੋਈ ਰੁਕੇਗਾ  
ਮੈਨੂੰ ਚੁੱਕਣ ਲਈ  
ਜਦੋਂ ਡਿੱਗਾਂਗੀ ਮੈਂ  
ਕਦੇ ਜ਼ਿੰਦਗੀ ਦੀ ਦੌੜ ਵਿਚ


1 comment: