ਸਿਰ ਉੱਤੇ ਹੱਥ ਜਦੋਂ ਹੋਵੇ ਸਾਈਆਂ ਦਾ
ਅਚਨਚੇਤ ਸਾਥ ਮਿਲਦਾ ਰਾਹੀਆਂ ਦਾ
ਲਾਵਾਂ ਫੇਰੇ ਲੈਕੇ ਵੀ ਤਲਾਕ ਹੋ ਜਾਂਦੇ
ਰੂਹਾਂ ਵਾਲਾ ਰਿਸ਼ਤਾ ਕਦੇ ਨਹੀਂ ਟੁੱਟਦਾ
ਸਦਾ ਮਾਣ ਤਾਣ ਰੱਖਣਾ ਪੈਂਦਾ ਜੁੱਟ ਦਾ।
ਜੇ ਦਿਲ ਚ, ਹੀਰ ਚਾਕ ਹੋਣਾ ਪੈਣਾ ਆ
ਗਲੀਆਂ ਦੇ ਵਿਚ ਖਾਕ ਹੋਣਾ ਪੈਣਾ ਆ
ਇਕ ਗੁਸਤਾਖੀ ਸੌ-ਸੌ ਮਾਫ਼ੀ ਮੰਗਣੀ
ਹਰ ਵੇਲੇ ਸਵਾਦ ਸਬਰਾਂ ਦੇ ਘੁੱਟ ਦਾ
ਸਦਾ ਮਾਣ ਤਾਣ ਰੱਖਣਾ ਪੈਂਦਾ ਜੁੱਟ ਦਾ।
ਲੱਗੀਆਂ ਕਦੇ ਵੀ ਨਾ ਰਹਿਣ ਗੁੱਝੀਆਂ
ਦੂਰੋਂ ਦਿਸ ਪੈਂਦੀਆਂ ਨੇ ਅੱਖਾਂ ਸੁੱਜੀਆਂ
ਰੋਕਿਆ ਬਥੇਰਾ ਪਰ ਨਹੀਂਓ ਰੁਕਦਾ
ਪਲ ਦਾ ਵਿਛੋੜਾ ਆਬਸਾਰ ਫੁੱਟਦਾ
ਸਦਾ ਮਾਣ ਤਾਣ ਰੱਖਣਾ ਪੈਂਦਾ ਜੁੱਟ ਦਾ।
ਨਿੱਤ ਤਰਕਾਲਾਂ ਨਿੱਤ ਪੋਹ ਫੁੱਟਦੀ
ਸਾਥ ਚੰਗਾ ਹੋਵੇ ਵਾਟ ਸੌਖਾਲੀ ਮੁੱਕਦੀ
ਮੁਸਾਫ਼ਰਾ ਪੈਂਡਿਆਂ ਦਾ ਅਨੰਦ ਮਾਣ ਲੈ
ਸਿਕੰਦਰ" ਤੋਂ ਬਚੀਂ ਓਹ ਦਿਲ ਲੁੱਟਦਾ
ਸਦਾ ਮਾਣ ਤਾਣ ਰੱਖਣਾ ਪੈਂਦਾ ਜੁੱਟ ਦਾ।
ਸਿਕੰਦਰ 768
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment