ਬੜਾ ਸੀ ਆਦਮੀ ਉਹ ਕੰਮ ਦਾ, ਪਰ ਹੋਰ ਹੋ ਗਿਐ।
ਕਦੇ ਸੂਰਜ ਜਿਹਾ ਸੀ ਉਹ, ਘਟਾ ਘਨਕੋਰ ਹੋ ਗਿਐ।
ਜਦੋਂ ਵੀ ਜਨਮਦਾ ਬੱਚਾ, ਉਹ ਰੋਂਦਾ ਲੇਰ ਮਾਰ ਕੇ,
ਪਲਾਂ ਦਾ ਸ਼ੋਰ ਮਮਤਾ ਦੀ ਸਦਾ ਵਿਚ, ਲੋਰ ਹੋ ਗਿਐ।
ਕਦੇ ਬਣ ਰਹਿਨੁਮਾ ਤੁਰਿਆ, ਮੁਸਾਫ਼ਰ ਬਣ ਕਦੇ ਕਦੇ,
ਸੁਭਾਅ ਤੋਂ ਨੀਰ ਵਰਗਾ ਸੀ, ਨਦੀ ਦਾ ਛੋਰ ਹੋ ਗਿਐ।
ਬਣਾ ਕੇ ਮਹਿਲ ਵਰਗਾ ਘਰ, ਲਗਾਏ ਜੰਗਲ਼ੇ ਉਨ੍ਹੇਂੇ,
ਉਹ ਖ਼ੁਦ ਨੂੰ ਹੋੜ ਕੇ ਵਿਚ ਪਿੰਜਰੇ, ਮੂੰਹ-ਜ਼ੋਰ ਹੋ ਗਿਐ।
ਭਰੋਸਾ ਕਰ ਲਿਆ ਉਸ ਨੇ, ਖਿਲਾਰੇ ਦਾਣਿਆਂ ਉੱਪਰ,
ਉਹ ਫਸ ਕੇ ਜਾਲ਼ ਦੇ ਅੰਦਰ, ਕਿ ਵਾਂਗੂ ਚੋਰ ਹੋ ਗਿਐ।
ਮਿਲਾਂਗਾ ਜਦ ਮੈ ਪੁੱਛਾਂਗਾ, ਉਹਨੂੰ ਕੀ ਹਾਲ ਹੈ ਉਦ੍ਹਾ,
ਕਿਓਂ ਬੈਕੁੰਠ ਦਾ ਸੁਫਨਾ, ਜਹੰਨਮ ਓਰ ਹੋ ਗਿਐ।
ਤਕਾਜਾ ਵਕਤ ਦਾ ਸਮਝੋ, ਕਦੇ ਨਾ ਰੋਕਿਆਂ ਰੁਕੇ,
ਬੜਾ ਮਕਬੂਲ ਹੋ ਕੇ ਅੰਤ, ਮਿੱਟੀ ਗੋਰ ਹੋ ਗਿਐ।
ਗੁਨਾਹਾਂ ਨਾਲ ਭਰ ਕੇ, ਜ਼ਿੰਦਗੀ ’ਚੋਂ, ਕੀ ਤਲਾਸ਼ਦਾ,
ਬੁਝਾਉਂਦੈ ਦੀਪ ਰਾਤਾਂ ਨੂੰ, ਜਿਵੇ ਉਹ ਭੋਰ ਹੋ ਗਿਐ।
ਚਿਰਾਗ਼ਾ! ਬੇ-ਵਜ੍ਹਾ, ਬਦਨਾਮ ਹੋਈ, ਸਾਦਗੀ ਉਦੋਂ,
ਜਦੋਂ ਦਾ ਦੂਜਿਆਂ ਦੇ ਹੱਥ ਵਿਚ, ਉਹ ਡੋਰ ਹੋ ਗਿਐ।
ਮੇਬਾਈਲ : 98150 29892
No comments:
Post a Comment