ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਪਰੀਆਂ ਚੰਨ ਸਿਤਾਰੇ ਤੇ ਗੁਲਜ਼ਾਰਾਂ ਦੀ - ਧਰਮਿੰਦਰ ਸ਼ਾਹਿਦ ਖੰਨਾ


 

ਪਰੀਆਂ ਚੰਨ ਸਿਤਾਰੇ ਤੇ ਗੁਲਜ਼ਾਰਾਂ ਦੀ
ਤੇਰੇ ਸਾਹਵੇਂ ਹਸਤੀ ਕੀ ਏ ਚਾਰਾਂ ਦੀ

ਨਸ - ਨਸ ਮੇਰੀ ਤੇਰੀ ਖੁਸ਼ਬੂ ਛਾਈ ਹੈ
ਜਾਪੇ ਆਮਦ ਹੋਈ ਸ਼ੋਖ ਬਹਾਰਾਂ ਦੀ

ਤੂੰ ਜਦ ਮੇਰੇ ਖ਼ਾਬਾਂ ਨੂੰ ਮਹਿਕਾ ਦੇਵੇਂ
ਕਵਿਤਾ ਛੋਹਾਂ ਸੱਚੇ ਕੌਲ ਕਰਾਰਾਂ ਦੀ 

ਤਕ - ਤਕ ਤੈਨੂੰ ਪੱਥਰ ਹੁੰਦਾ ਜਾਂਦਾ ਹਾਂ
ਕਹਿਰ ਕਮਾਉਂਦੀ ਲਾਲੀ ਦੋ ਰੁਖ਼ਸਾਰਾਂ ਦੀ

ਤੇਰੇ ਬਾਝੋਂ ਥਿਰ ਹੋ ਜਾਂਦੇ ਸ਼ਬਦ ਮੇਰੇ
ਤੂੰ ਹੋਵੇਂ ਤਾਂ ਤੁਰਦੀ ਗੱਲ ਪਿਆਰਾਂ ਦੀ

ਫੁੱਲਾਂ ਵਾਂਗੂ ਚਾਰ ਚੁਫ਼ੇਰਾ ਖਿੜ ਉੱਠਿਆ
ਬਾਤ ਪਈ ਜਦ ਤੇਰੇ ਹਾਰ ਸ਼ਿੰਗਾਰਾਂ ਦੀ

ਤੂੰ ਤੇ ਸ਼ਾਹਿਦ ਇਕਮਿਕ ਹੋਏ ਜਿਸ ਦਿਨ ਤੋਂ
ਫ਼ਿਕਰ ਮੁਕਾ ਕੇ ਬੈਠਾ ਜਿੱਤਾਂ ਹਾਰਾਂ ਦੀ

ਸ਼ਾਇਰ / ਧਰਮਿੰਦਰ ਸ਼ਾਹਿਦ ਖੰਨਾ 

1 comment: