ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਦੱਸਣੀ ਮੈਂ ਤੈਨੂੰ ਇਕ ਗੱਲ ‌ ਭਾਬੀਏ - ਸਿਕੰਦਰ ਠੱਠੀਆਂ ਅਮ੍ਰਿਤਸਰ



ਦੱਸਣੀ ਮੈਂ ਤੈਨੂੰ ਇਕ ਗੱਲ ‌ ਭਾਬੀਏ
ਕੰਧਾਂ ਵੀ ਹੁੰਦੇ ਆ ਨੀ ਕੰਨ ‌ ਭਾਬੀਏ
ਹਾਣ ਦਾ ਗੱਭਰੂ ਪਸੰਦ ਆ ਗਿਆ
ਨੀ ਬੇਬੇ ਨੂੰ ਮਨਾ ਲੈ ਮੇਰੀ ਮੰਨ ਭਾਬੀਏ।

ਮੈਂ ਵੇਹੜੇ ਵਾਲੀ ਨਿੰਮ ਨਾਲੋਂ ਸਿਰ ਕੱਢਗੀ
ਸਖੀਆਂ ਸਹੇਲੀਆਂ ਨੂੰ ਮੈਂ ਪਿੱਛੇ ਛੱਡਗੀ
ਚੜ੍ਹਦੀ ਜਵਾਨੀ ਬਥੇਰੀ ਮੈਂ ਸੰਭਾਲੀ
ਹੁਣ ਸਬਰਾਂ ਦੇ ਟੁੱਟ ਗਏ ਬੰਨ ਭਾਬੀਏ।

ਦੱਸ ਤੇਰੇ ਤੋਂ ਬਿੰਨਾਂ ਹੋਰ ਕਿਹਨੂੰ ਬੋਲਾਂ ਮੈਂ
ਦਿਲ ਵਾਲੀ ਘੁੰਡੀ ਕਿਹਦੇ ਕੋਲ ਖੋਲ੍ਹਾਂ ਮੈਂ
ਸੁਫ਼ਨੇ ਚ, ਆਕੇ ਓਹ ਤੰਗ ਕਰੇ ਮੈਨੂੰ
ਵੀਣੀ ਨੱਪ ਵੰਗਾਂ ਦਿੰਦਾ ‌ ਭੰਨ ਭਾਬੀਏ।

ਭਾਬੀ ਠੱਠੀਆਂ ਦਾ ਸੰਧੂ" ਕਮਾਲ ਕਰਦਾ
ਦਿਲ ਨਾਲ ਹਮੇਸ਼ਾਂ ਛੇੜ ਛਾੜ ਕਰਦਾ
ਮੋਹ ਨਾਲ ਆਖੇ ਮੈਨੂੰ ਚੰਦਨ ਦੀ ਗੇਲੀ
ਮੈਂ ਵੀ ਆਖਦੀਂ ਹਾਂ ਉਹਨੂੰ ਚੰਨ ਭਾਬੀਏ।

ਦੱਸਣੀ ਮੈਂ ਤੈਨੂੰ ਇਕ ਗੱਲ ‌ ਭਾਬੀਏ
ਕੰਧਾਂ ਵੀ ਹੁੰਦੇ ਆ ਨੀ ਕੰਨ ‌ ਭਾਬੀਏ।

ਸਿਕੰਦਰ 763
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment