ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਤਰਸੇਮ ਨੂਰ





ਕੀ ਦੱਸੀਏ ਹੁਣ ਤੈਨੂੰ ਕਿੱਧਰ ਚੱਲੇ ਹਾਂ।
ਸ਼ਾਮ ਪਈ ’ਤੇ ਅਪਣੀ ਹੀ ਘਰ ਚੱਲੇ ਹਾਂ।

ਤੇਜੇ ਕੋਲ਼ ਤਾਂ ਆ ਕੇ ਜੀਵਨ ਮਿਲਣਾ ਸੀ,
ਦੇਖ ਲੈ ਤੇਰੇ ਹੱਥਾਂ ਵਿਚ ਮਰ ਚੱਲੇ ਹਾਂ।

ਬਾਕੀ ਵੀ ਚੰਗੇ ਨੇ ਮਾੜਾ ਕੋਈ ਨਹੀਂ,
ਸਿਜਦਾ ਜਿਸ ਨੂੰ ਕਰਨਾ ਸੀ ਕਰ ਚੱਲੇ ਹਾਂ।

ਬਾਹਰ ਜੋ ਕੁਝ ਦੇਖਣ ਨੂੰ ਸੀ ਦੇਖ ਲਿਆ,
ਏਸੇ ਕਰਕੇ ਬਾਹਰੋਂ ਅੰਦਰ ਚੱਲੇ ਹਾਂ।

ਮਿਲਣੇ ਦੀ ਚਾਹਤ ਨੇ ਕਮਲ਼ੇ ਕਰ ਦਿੱਤੇ,
ਦੋਵੇਂ ਹੀ ਇਕ ਦੂਜੇ ਦੇ ਘਰ ਚੱਲੇ ਹਾਂ।

‘ਨੂਰ’ ਅਸੀਂ ਬਦਕਿਸਮਤ ਅਕਲੋਂ ਵੀ ਖ਼ਾਲੀ,
ਜਿੱਧਰ ਨਈਂ ਜਾਣਾ ਸੀ ਓਧਰ ਚੱਲੇ ਹਾਂ।

ਮੋਬਾਈਲ : 94173 53092









No comments:

Post a Comment