ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਵਿਜੇ ਵਿਵੇਕ





ਏਦਾਂ ਦੁਫਾੜ ਕਰਕੇ ਸੱਜਣਾ ਨਾ ਮਾਰ ਮੈਨੂੰ।
ਪੂਰਾ ਕਬੂਲ ਕਰ ਜਾਂ ਪੂਰਾ ਨਕਾਰ ਮੈਨੂੰ।

ਇਸ ਹੱਦ ਤੀਕ ਵਧਿਐ ਅੱਖਾਂ ’ਚ ਨੁਕਸ ਮੇਰੇ,
ਦਿਸਦੇ ਨੇ ਨੀਵੇਂ ਨੀਵੇਂ ਗੁੰਬਦ, ਮੀਨਾਰ ਮੈਨੂੰ।

ਹਰ ਵਾਰ ਭਖਦੇ ਰਣ ’ਚੋਂ ਮੈਂ ਸਿਰ ਸਮੇਤ ਮੁੜਦਾਂ,
ਹਰ ਵਾਰ ਹੋਣਾ ਪੈਂਦਾ ਹੈ ਸ਼ਰਮਸਾਰ ਮੈਨੂੰ।

ਖ਼ੁਸ਼ਬੂ ਸਮੇਟ ਲੈਂਦੀ, ਰੰਗ ਵੀ ਲਪੇਟ ਲੈਂਦੀ,
ਪਰ ਜ਼ਖ਼ਮ ਤਾਂ ਵਿਖਾ ਕੇ ਲੰਘਦੀ ਬਹਾਰ ਮੈਨੂੰ।

ਤੇਰੀ ਨਜ਼ਰ ਤੋਂ ਸਦਕੇ, ਤੇਰੇ ਇਲਮ ਤੋਂ ਵਾਰੀ,
ਫਿਰ ਤੋਂ ਨਿਹਾਰ ਮੈਨੂੰ, ਮੁੜਕੇ ਵਿਚਾਰ ਮੈਨੂੰ।

ਮੋਬਾਈਲ : 95017 00495





No comments:

Post a Comment