ਥੱਕ ਹਾਰ ਜੇ ਬਹਿ ਗਿਆ ਸੱਜਣਾ ,
ਹੋ ਜਾਣੀ ਫਿਰ ਬੇਰੰਗ ਜ਼ਿੰਦਗੀ।
ਹਰ ਪਲ ਕਰਦਾ ਰਹੀ ਕੋਸ਼ਿਸ਼ਾਂ ,
ਹੋ ਜਾਣੀ ਫਿਰ ਰੰਗਾ ਰੰਗ ਜ਼ਿੰਦਗੀ।
ਇਸੇ ਜਨਮ ਕਰ ਸੁਪਨੇ ਸਾਕਾਰ ,
ਰੱਬ ਤੋਂ ਹੋਰ ਨਾ ਮੰਗ ਜ਼ਿੰਦਗੀ।
ਦੋ ਪਲ ਸਕੂਨ ਦੇ ਬਿਤਾ ਕੇ ਵੇਖ ,
ਕਿਉਂ ਲੱਗਦੀ ਤੈਨੂੰ ਜੰਗ ਜ਼ਿੰਦਗੀ।
ਜੇ ਨਾ ਤੂੰ ਮਾਣੀਆਂ ਰੱਬੀ ਸੁਗਾਤਾਂ ,
ਐਵੇਂ ਹੀ ਜਾਣੀ ਇਹ ਲੰਘ ਜ਼ਿੰਦਗੀ
ਅੰਮ੍ਰਿਤ ਸਮਝ ਕੇ ਚੱਖ ਇਸ ਨੂੰ ,
ਕਿਉਂ ਲੱਗੇ ਤੈਨੂੰ ਜ਼ਹਿਰੀ ਡੰਗ ਜ਼ਿੰਦਗੀ।
ਦੂਜਿਆਂ ਦੀਆਂ ਖ਼ੁਸ਼ੀਆਂ ਦੀ ਵਜ੍ਹਾ ਬਣ ,
ਬਣ ਜਾਣੀ ਛਣਕਦੀ ਵੰਗ ਜ਼ਿੰਦਗੀ।
✍️ਨਿਰਮ ਜੋਸਨ✍️
No comments:
Post a Comment