ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, May 19, 2022

ਹੋਈ ਸੱਜਰੀ ਜਵਾਨ ਕੂੰਜ ਭਰਦੀ ਉਡਾਣ - ਸਿਕੰਦਰ ਠੱਠੀਆਂ


ਹੋਈ ਸੱਜਰੀ ਜਵਾਨ ਕੂੰਜ ਭਰਦੀ ਉਡਾਣ 
ਅਕਾਸ਼ ਵਿੱਚ ਕਿੱਧਰੇ ਸਿਆਪਾ ਪੈ ਜਾਏ ਨਾ
ਦਿਨ ਚੱਲਦੇ ਜਵਾਨੀ ਵਾਲੇ ਪੈਰ-ਪੈਰ ਉੱਤੇ ਖਤਰਾ
ਹਾਏ ਮਾਰਕੇ ਝੱਪਟ ਕਿਤੇ ਬਾਜ਼ ਲੈ ਜਾਏ ਨਾ।

ਨਵੇਂ-ਨਵੇਂ ਖੰਭਾਂ ਉੱਤੇ ਕਰੀ ਜਾਵੇ ਮਾਣ ਉਹ
ਜੱਗ ਦੀ ਨਜ਼ਰ ਤੋਂ ਹਾਲੇ ਅਣਜਾਣ ਉਹ
ਮਿੱਠਾ ਚੋਗਾ ਪਾਕੇ ਕੋਈ ਸਿਰੇ ਦਾ ਸ਼ਿਕਾਰੀ
ਸਾਡੇ ਕੋਲੋਂ ਸਦਾ ਲਈ ਦੂਰ ਲੈ ਜਾਏ ਨਾ।

ਆਲ੍ਹਣੇ ਚੋਂ ਡਿੱਗੇ ਬੋਟ ਮੁੜ ਨਹੀਓਂ ਬਹਿੰਦੇ
ਪੈਰ ਸੰਭਲਕੇ ਰੱਖੀਏ ਸਿਆਣੇ ਸੱਚ ਕਹਿੰਦੇ
ਜੱਗ ਉੱਤੇ ਯਾਰੀਆਂ ਲਾਉਣ ਵਾਲੇ ਬਥੇਰੇ
ਐਵੇਂ ਕਿਸੇ ਤੇ ਕਰਕੇ ਯਕੀਨ ਬਹਿ ਜਾਏ ਨਾ।

ਮੱਤ ਨਹੀਓਂ ਦਿੱਤੀ ਕਿਸੇ ਅਲੜ੍ਹ ਕੁਆਰੀ ਨੂੰ
ਬਰਸਾਤ ਵਿੱਚ ਕਦੇ ਨਾ ਭਰੀਏ ਉਡਾਰੀ ਨੂੰ
ਵੈਖ-ਵੇਖ ਸਿਕੰਦਰ" ਹੋਈ ਜਾਵੇ ਪ੍ਰੇਸ਼ਾਨ
ਗੜ੍ਹਿਆਂ ਦੀ ਭੈੜੀ ਕਿਤੇ ਮਾਰ ਪੈ ਜਾਏ ਨਾ।

ਦਿਨ ਚੱਲਦੇ ਜਵਾਨੀ ਵਾਲੇ ਪੈਰ-ਪੈਰ ਉੱਤੇ ਖਤਰਾ
ਹਾਏ ਮਾਰਕੇ ਝੱਪਟ ਕਿਤੇ ਬਾਜ਼ ਲੈ ਜਾਏ ਨਾ।

ਸਿਕੰਦਰ
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment