ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਪਗੜੀ - ਬਿੰਦਰ ਸਾਹਿਤ ਇਟਲੀ





ਬੰਨ੍ਹਣ ਦੇ ਢੰਗ ਵੱਖੋ ਵੱਖਰੇ 
ਸਭ ਧਰਮਾਂ ਦੀ ਸ਼ਾਨ ਹੈ ਪਗੜੀ 

ਮੁਸਲਿਮ ਜਦੋਂ ਸਜਾਵੇ ਸਿਰ ਤੇ  
ਮੋਮਿਨ ਲਈ ਇਮਾਨ ਹੈ ਪਗੜੀ  

ਹਿੰਦੂ ਲੋਕੀ ਜਦੋਂ ਸਜਾਵਣ
ਹਿੰਦੂ ਲਈ ਹਿੰਦੋਸਤਾਨ ਹੈ ਪਗੜੀ  

ਦਸਤਾਰ ਸਜਾਵੇ ਜਦੋਂ ਖ਼ਾਲਸਾ  
ਸਿੱਖੀ ਲਈ ਸਨਮਾਨ ਹੈ ਪਗੜੀ

ਕਦਰ ਕਰੋ ਪਗੜੀ ਦੀ ਬਿੰਦਰਾ
ਸਭ ਦੀ ਜਿੰਦ ਤੇ ਜਾਨ ਹੈ ਪਗੜੀ  

ਬਿੰਦਰ ਸਾਹਿਤ ਇਟਲੀ........

No comments:

Post a Comment