ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ : ਚਾਨਣ ਗੋਬਿੰਦਪੁਰੀ





ਜੋ ਵਿਛੜੇ ਦਿਲਬਰਾਂ ਤੋਂ, ਉਹ ਗ਼ਮਾਂ ਮਾਰੇ ਨਹੀਂ ਸੌਂਦੇ।
ਇਨ੍ਹਾਂ ਨੂੰ ਕਿਹਦੀਆਂ ਤਾਂਘਾਂ ਨੇ, ਕਿਉਂ ਤਾਰੇ ਨਹੀਂ ਸੌਂਦੇ।

ਇਹ ਦਿਲ ਧੜਕੇ, ਜਿਗਰ ਤੜਪੇ, ਨਾ ਆਵੇ ਨੀਂਦ ਨੈਣਾਂ ਨੂੰ,
ਨਾ ਆ ਜਾਵੇਂ ਜਦੋਂ ਤੀਕਣ ਤੂੰ, ਇਹ ਚਾਰੇ ਨਹੀਂ ਸੌਂਦੇ।

ਤੇਰਾ ਗ਼ਮ ਵੀ ਨਾ ਪੁੰਨੂੰ ਵਾਂਗ, ਧੋਖਾ ਦੇ ਕੇ ਤੁਰ ਜਾਵੇ,
ਇਸੇ ਡਰ ਤੋਂ ਇਹ ਤੇਰੇ ਹਿਜਰ ਦੇ ਮਾਰੇ ਨਹੀਂ ਸੌਂਦੇ।

ਤੂੰ ਸੁਖ ਦੀ ਨੀਂਦ ਸੌਂ ਜਾਵੇਂ, ਪਤਾ ਕੀ ਭੋਲ਼ਿਆ ਤੈਨੂੰ,
ਜਿਨ੍ਹਾਂ ਦੀ ਸੌਂ ਗਈ ਕਿਸਮਤ ਉਹ ਦੁਖਿਆਰੇ ਨਹੀਂ ਸੌਂਦੇ।




No comments:

Post a Comment