ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, July 4, 2020

ਇਹ ਦਿਲ ਦੀ ਪੀੜ ਦਾ ਹੀ ਤਾਂ ਉਬਾਲ਼ ਹੁੰਦਾ ਹੈ - Krishan Bhanot




 ਇਹ ਦਿਲ ਦੀ ਪੀੜ ਦਾ ਹੀ ਤਾਂ ਉਬਾਲ਼ ਹੁੰਦਾ ਹੈ , 
 ਕਿ ਬੂੰਦ ਬੂੰਦ ਲਹੂ ਸ਼ਿਅਰਾਂ 'ਚ ਢਾਲ਼ ਹੁੰਦਾ ਹੈ ।
`` 
 ਹਰੇਕ ਲਫ਼ਜ਼ ਦੀ ਕੀਮਤ ਪਵੇ ਅਦਾ ਕਰਨੀ ,
 ਲਹੂ  ਨਿਚੋੜਕੇ ਇਹ ਸ਼ੌਕ ਪਾਲ਼ ਹੁੰਦਾ ਹੈ ।

 ਜਨਾਬ ਤੀਰ ਇਹ ਨੈਣਾਂ ਦੇ ਜਾਨ ਕੱਢਦੇ ਨੇ , 
 ਕਿ ਇਸ ਗਰੀਬ ਤੋਂ ਨਾ ਦਿਲ ਸੰਭਾਲ਼ ਹੁੰਦਾ ਹੈ ।
 
 ਨਦਾਨ ਜਾ ਫਸੇ ਅਣਭੋਲ਼ ਨਾ ਪਤਾ ਚਲਦਾ ,
 ਬੜਾ ਮਹੀਨ ਇਹ ਮੰਡੀ ਦਾ ਜ਼ਾਲ਼ ਹੁੰਦਾ ਹੈ ।  
 
 ਨ ਬਹਿਕਦੇ ਨੇ ਕਦਮ ਤੁਰਨ ਇਹ ਸਹੀ ਰਾਹ ਤੇ ,
 ਸਦਾ ਜ਼ਮੀਰ ਦਾ ਡਰ ਨਾਲ਼ ਨਾਲ਼ ਹੁੰਦਾ ਹੈ ।

ਹਰੇਕ ਭੇਤ ਇਹ ਕੁਦਰਤ ਦਾ ਜਾਣਨਾ ਚਾਹੇ ,
ਕਿ ਦਿਲ ਤਾਂ ਜਿਦ ਪਿਆ ਬੱਚਾ ਨ ਟਾਲ਼ ਹੁੰਦਾ ਹੈ ।

ਪਛਾਣ ਕ੍ਰਿਸ਼ਨ ਜੇ ਤੇਰੀ ਤਾਂ ਹੈ ਉਹ ਮਾਂ ਬੋਲੀ ,
ਜ਼ੁਬਾਨ ਤੋਂ ਮੁਕਰ ਜਾਣਾ ਤਾਂ ਗਾਲ਼ ਹੁੰਦਾ ਹੈ ।

No comments:

Post a Comment