ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 9, 2020

ਦੱਸੋ ਕਿਸ ਨੂੰ ਖੋਲ੍ਹ ਸੁਣਾਵਾਂ ਲੋਕੋ ਦਿੱਲ ਦੇ ਦੁੱਖੜੇ - ਹਰਜਿੰਦਰ ਸਿੰਘ ਸਾਈਂ ਸੁਕੇਤੜੀ


ਦੱਸੋ ਕਿਸ ਨੂੰ ਖੋਲ੍ਹ ਸੁਣਾਵਾਂ ਲੋਕੋ ਦਿੱਲ ਦੇ ਦੁੱਖੜੇ।
ਰੋਟੀਆਂ ਹੀ ਸਾਬਤ ਬਚਿਆਂ ਸਰੀਰਾਂ ਦੇ ਹੋਏ ਟੁੱਕੜੇ। ।

ਢਿੱਡ ਦੀ ਅੱਗ ਵੀ ਮਾੜੀ ਲੋਕਾ ਟਿਕ ਕੇ ਬਹਿਣ ਨਾ ਦਿੰਦੀ। 
ਮਾੜੀ ਬੜੀ ਸਿਆਸਤ ਮੁੰਹ ਤੋਂ ਸੱਚ ਵੀ ਕਹਿਣ ਨਾ ਦਿੰਦੀ। 
ਵੋਟਾਂ ਵੇਲੇ ਮਿੱਠ ਬੋਲੇ ਸੀ ਅੱਜ ਹੋਏ ਨੇ ਰੁਖੜੇ। ਦੱਸੋ,,,,,,,,,,

ਮਰਿਆ ਕਿਸੇ ਭੈਣ ਦਾ ਭਾਈ ਮਰਿਆ ਮਾਂ ਕਿਸੇ ਦਾ ਪੁੱਤਰ। 
ਉਜੜ ਗਿਆ ਸੁਹਾਗ ਕਿਸੇ ਦਾ ਇਸਦਾ ਕੌਣ ਦਊ ਗਾ ਉੱਤਰ ।
ਚੀੱਥੜਿਆਂ ਵਿੱਚ ਤਬਦੀਲ ਹੋ ਗਏ ਸੁੰਦਰ ਸੁੰਦਰ ਮੁੱਖੜੇ। ਦਸੋ,,,

ਜਦ ਕੋਈ ਸਾਧੂ ਸੰਤ ਮਰੇ ਤਾਂ ਮੀਡੀਆ ਸ਼ੋਰ ਮਚਾਉਦੀਂ। 
ਮਰਦਾ ਜਦੋਂ ਗਰੀਬ ਕੋਈ ਇਹ ਦੋਸ਼ ਉਸੇ ਤੇ ਲਾਉਂਦੀ। 
ਸਦਾ ਦੀ ਨੀਂਦਰ ਸੋਗੇ ਸਾਈਂਆਂ ਇਹ ਨਾ ਉਠਣੇ ਮੁੜਕੇ। 

ਦੱਸੋ ਕਿਸ ਨੂੰ ਖੋਲ੍ਹ ਸੁਣਾਵਾਂ ਲੋਕੋ ਦਿੱਲ ਦੇ ਦੁੱਖੜੇ ।
ਰੋਟੀਆਂ ਹੀ ਸਾਬਤ ਬਚਿਆਂ ਸਰੀਰਾਂ ਦੇ ਹੋਏ ਟੁੱਕੜੇ। ।।।

ਲੇਖਕ ਹਰਜਿੰਦਰ ਸਿੰਘ ਸਾਈਂ ਸੁਕੇਤੜੀ।

No comments:

Post a Comment