ਮੰਜ਼ਿਲ ਬਹੁਤੀ ਦੂਰ ਨਹੀਂ।
ਠੋਕਰਾਂ ਖਾ ਕੇ ਮਿਲਦਾ ਸਭ ਕੁੱਝ
ਤੇਰਾ ਕੋਈ ਕਸੂਰ ਨਹੀਂ।
ਚੱਲ ਉੱਠ ਆਪਣੀ ਪਹਿਚਾਣ ਬਣਾ
ਕਾਮਯਾਬੀ ਦੇ ਕਿੱਸੇ ਸੁਣਾ।
ਨਿਰਾਸਾ ਮਸਲੇ ਦਾ ਹੱਲ ਨਈਂ
ਆਪਣੇ ਪੈਂਡੇ ਆਪ ਬਣਾ।
ਹੱਸਕੇ ਸਾਰੇ ਦੁੱਖ ਹੰਡਾ ਲਈਏ
ਕਿ ਜਾਂਦਾ ਚੇਹਰੇ ਤੋਂ ਨੂਰ ਨਹੀਂ।
ਨਿਰਾਸ ਹੋ..................
ਜ਼ਿੰਦਗੀ ਵਿਚ ਕੁੱਝ ਪਾਉਣ ਦੇ ਲਈ
ਸਾਹ ਤਕ ਦਾਅ ਤੇ ਲਗਾ ਦੇਈਏ।
ਮੰਜ਼ਿਲ ਦੀ ਔਕਾਤ ਨਹੀਂ, ਕਿ ਨਾ ਮਿਲੇ
ਜੇ ਜਾਨ ਵੀ ਦਾਅ ਤੇ ਲਗਾ ਦੇਈਏ।
ਦਿਲ ਦੇ ਵਿੱਚ ਸਾਹਸ ਜਗਾ
ਲੋਕੀਂ ਕਹਿਣ ਭਾਵੇਂ ਗਰੂਰ ਸਹੀ।
ਨਿਰਾਸ ਹੋ......................
No comments:
Post a Comment