ਸਿੱਧੇ ਸਾਦੇ ਲੋਕਾਂ ਨੂੰ ਇਹਨਾਂ ਚੱਕਰਾਂ 'ਚ ਪਾਇਆ।
ਧਰਮਾਂ ਦੇ ਨਾਮ ਉੱਤੇ ਲੋਕੀ ਲੜ ਪੈਂਦੇ, ਇਹ ਕਰਦੇ ਨੇ ਵੋਟਾਂ ਬਸ ਪੱਕੀਆਂ,
ਜਿੱਥੇ ਧਰਮਾਂ 'ਤੇ ਹੋਣੀਆਂ ਸਿਆਸਤਾ, ਉਹ ਦੇਸ਼ ਕਿੱਥੋਂ ਕਰਲੂ ਤਰੱਕੀਆਂ।
ਲੋਕਾਚਾਰੀ ਲੲੀ ਇਲਜ਼ਾਮ ਇੱਕ ਦੂਜੇ ਉੱਤੇ ਲਾਉਂਦੇ,
ਉਹਨਾਂ ਦੰਗੇ ਸੀ ਕਰਾਏ, ਉਹ ਬੇਅਦਬੀ ਕਰਾਉਂਦੇ।
ਛੱਡਿਆ ਨੀ ਰੱਬ ਇਹਨਾਂ ਵੋਟਾਂ ਬਦਲੇ, ਲੱਗੂ ਕੌੜੀਆ ਪਰ ਗੱਲਾਂ ਸੱਚੀਆਂ,
ਜਿੱਥੇ ਧਰਮਾਂ 'ਤੇ ਹੋਣੀਆਂ ਸਿਆਸਤਾ ਉਹ ਦੇਸ਼ ਕਿੱਥੋਂ ਕਰਲੂ ਤਰੱਕੀਆਂ।
'ਸਤਿੰਦਰਾ' ਕੰਮ ਇਹਨਾਂ ਦਾ ਲੋਕਾਂ ਨੂੰ ਭੜਕਾਉਣਾ,
ਸਾਨੂੰ ਚਾਹੀਦਾ ਨੀ ਇਹਨਾਂ ਦੀਆਂ ਗੱਲਾਂ ਵਿੱਚ ਆਉਣਾ।
ਭੋਲੇ ਭਾਲੇ ਲੋਕਾਂ ਦਾ ਇਹ ਚੁੱਕਦੇ ਨੇ ਫਾਇਦਾ, ਨੀਤਾਂ ਭੈੜੀਆ ਨੇ ਦਿਲਾਂ ਵਿੱਚ ਰੱਖੀਆਂ,
ਜਿੱਥੇ ਧਰਮਾਂ 'ਤੇ ਹੋਣੀਆਂ ਸਿਆਸਤਾ ਉਹ ਦੇਸ਼ ਕਿੱਥੋਂ ਕਰਲੂ ਤਰੱਕੀਆਂ।
ਸਤਿੰਦਰ ਬਜੋਤਰਾ ✍️
ਵਾਸੀ:- ਦਸੂਹਾ, ਜ਼ਿਲ੍ਹਾ ਹੁਸ਼ਿਆਰੁਪਰ
No comments:
Post a Comment