ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, February 10, 2020

ਏਥੇ ਦੁਖੀ ਕੋਈ ਬੰਦਾ ਨਹੀਂ - ਜਗਜੀਤ ਗੁਰਮ


ਏਥੇ ਦੁਖੀ ਕੋਈ ਬੰਦਾ ਨਹੀਂ
ਇਸ ਸਾਸਨ ਤੋਂ ਕੁੱਝ ਚੰਗਾ ਨਹੀਂ।

ਜਿੱਦਣ ਦੀ ਇਹ ਸਰਕਾਰ ਬਣੀ
ਭਾਰਤ ਵਿੱਚ ਹੋਇਆ ਦੰਗਾ ਨਹੀਂ।

ਸਭ ਨੂੰ ਹੱਕ ਏਥੇ ਬੋਲਣ ਦਾ
ਕਿਸੇ ਉੱਤੇ ਚਲਦਾ ਡੰਡਾ ਨਹੀਂ।

ਜੇ ਐੱਨ ਯੂ ਨੂੰ ਇਨਸਾਫ ਮਿਲੂ
ਕਾਨੂੰਨ ਏਥੇ ਦਾ ਅੰਧਾ ਨਹੀਂ।

ਸੀ ਏ ਏ ਕੋਲ਼ੋ ਡਰਦੇ ਕਿਉਂ
ਕਾਨੂੰਨ ਹੀ ਹੈ ਇਹ ਰੰਦਾ ਨਹੀਂ।

ਹਰ ਤਨ 'ਤੇ ਪੂਰੇ ਬਸਤਰ ਨੇ
ਕੋਈ ਵੀ ਫਿਰਦਾ ਨੰਗਾ ਨਹੀਂ।

ਦੁਸ਼ਮਣ ਵੀ ਸਾਥੋਂ ਡਰ ਗਏ ਨੇ
ਹੁਣ ਚੀਨ ਕਦੇ ਵੀ ਖੰਗਾ ਨਹੀਂ।

ਸਾਫ਼ ਕਰਾ ਦਿੱਤੀ ਭਗਤਾਂ ਨੇ
ਹੁਣ ਭੋਰਾ ਮੈਲ਼ੀ ਗੰਗਾ ਨਹੀਂ।

ਕਿੱਡੀ ਕੂ ਗੱਲ ਹੈ ਨਾ ਖਾਵੋ
ਜੇ ਪਹੁੰਚ ਵਿੱਚ ਰਿਹਾ ਗੰਢਾ ਨਹੀਂ।

ਮਜਦੂਰ ਵੀ ਰੱਜ ਕੇ ਖਾਂਦੇ ਨੇ
ਕਿਰਸਾਣ ਦੇ ਗਲ਼ ਵਿੱਚ ਫੰਦਾ ਨਹੀਂ।

ਨੋਟਬੰਦੀ ਤਰੱਕੀ ਲੈ ਆਈ
ਕਿਸੇ ਦਾ ਵੀ ਹੋਇਆ ਕੰਘਾ ਨਹੀਂ।

ਅਗਲਾ ਮੁੱਦਾ ਚੱਕ ਲੈਂਦੇ ਨੇ
ਅਜੇ ਪਿਛਲਾ ਹੁੰਦਾ ਠੰਢਾ ਨਹੀਂ।

ਗੱਲ 'ਗੁਰਮ' ਆਪਣੀ ਰੱਖ ਜਾਂਦਾ
ਪਰ ਕਹਿੰਦਾ ਕਿਸੇ ਨੂੰ ਮੰਦਾ ਨਹੀਂ।

ਜਗਜੀਤ ਗੁਰਮ।

No comments:

Post a Comment