ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 24, 2019

ਸੂਬੇ ਦੀ ਕਚਹਿਰੀ ਵਿੱਚ ਪਰ ਤੋਲਦੇ - ਐੱਮ. ਐੱਸ. ਪਾਲ


ਸੂਬੇ ਦੀ ਕਚਹਿਰੀ ਵਿੱਚ ਪਰ ਤੋਲਦੇ।
ਉਹ ਵਾਹਿਗੁਰੂ ਵਾਹਿਗੁਰੂ ਮੁੱਖੋਂ ਬੋਲਦੇ।
ਡਰਾਵਿਆਂ ਨੂੰ ਤੇਰੇ ਜੁੱਤੀ ਉੱਤੇ ਰੱਖਦੇ,
ਹਾਂ ਤੇਰੀਆਂ ਖੈਰਾਤਾਂ ਪੈਰਾਂ ਵਿੱਚ ਰੋਲਦੇ।
ਲਾਲਚਾਂ ਨੂੰ ਤੇਰੇ ਅਸੀਂ ਨਹੀਂ ਸਿਆਣਦੇ, 
ਕਰਤੂਤ ਤੱਕ ਤੇਰੀ ਸਾਡੇ ਖੂਨ ਖੌਲਦੇ। 
ਬਾਰੀ ਨਿੱਕੀ ਜਿਹੀ ਖੋਲ੍ਹ ਤੂੰ ਝੁਕਾਵੇਂਗਾ, 
ਹਾਂ ਛਿੱਤਰਾਂ ਦੇ ਵਿੱਚ ਅਸੀਂ ਤੈਨੂੰ ਰੋਲਦੇ। 
ਡਰ ਮੌਤ ਦਾ ਦਿਖਾਵੇ ਅਸੀਂ ਟਿੱਚ ਜਾਣਦੇ, 
ਗੋਬਿੰਦ ਦੇ ਲਾਲ ਕਦੇ ਨਹੀਓਂ ਡੋਲਦੇ। 
ਦਾਦੀ ਸਾਡੀ ਸਾਨੂੰ ਹੈ ਸਿਖਾ ਕੇ ਭੇਜਿਆ, 
ਮੁੱਲ ਪਾਉਣੇ ਪੂਰੇ ਦਾਦੇ ਵਾਲੇ ਕੌਲ ਦੇ। 
ਵੱਡੇ ਵੀਰਾਂ ਨਾਲ ਜਾਣਾ ਦਾਦੇ ਕੋਲ ਹੈ, 
ਪਾਲ ਜੋਰਾਵਰ ਫਤਹਿ ਸਿੰਘ ਮੁੱਖੋਂ ਬੋਲਦੇ।

ਐੱਮ. ਐੱਸ. ਪਾਲ।

No comments:

Post a Comment