ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 19, 2019

ਮਿੰਨੀ ਕਹਾਣੀ (ਐਮਰਜੈਂਸੀ ਨੰਬਰ) - ਹਾਕਮ ਸਿੰਘ ਮੀਤ ਬੌਂਦਲੀਮੰਡੀ ਗੋਬਿੰਦਗੜ੍ਹ


" ਬੇਟੇ ਤੂੰ ਆਪਣੇ ਕੱਪੜੇ ਬਦਲੀ ਕਰ ਲੈਂ । ਮੈਂ ਤੇਰਾ ਦੂਹਰਾ ਡਰੈੱਸ ਕੱਢ ਦਿੱਤਾ ਹੈ ।"
" ਮੈਨੂੰ ਇਹ ਡਰੈੱਸ ਪਸੰਦ ਨਹੀਂ ਹੈ । ਆਪ ਇਹੀ ਡਰੈੱਸ ਬਦਲੀ ਕਰਨ ਲਈ ਬੋਲਦੇ ਹੋ ?" ਤਿੰਨ ਸਾਲਾਂ ਦੀ ਬੱਚੀ ਨੇ ਆਪਣੀ ਮਾਂ ਨੂੰ ਕਿਹਾ।
" ਅੱਜ ਤੈਨੂੰ ਇਹੀ ਡਰੈੱਸ ਪਾਉਣੀ ਪੈਣੀ ਐਂ ।"
" ਮਾਂ ਮੈਂ ਇਹ ਡਰੈੱਸ ਨਹੀਂ ਪਾਉਣੀ ।"
" ਮੈਂ ਡੰਡਾ ਲੈਂ ਕੇ ਆਉਣੀ ਆਂ , ਫਿਰ ਪਾਵੇਂਗੀ ?" ਡੰਡਾ ਲੈਣ ਦੇ ਬਹਾਨੇ ਜਦੋਂ ਅੰਦਰ ਗਈ । ਬੱਚੀ ਕੋਲ ਆਪਣੀ ਮਾਂ ਦਾ ਫੋਨ ਪਿਆ ਸੀ , ਉਸ ਨੇ ਸੋਚਿਆ , ਕਿਉਂ ਨਾਂ ਡੰਡੇ ਪਹਿਲਾਂ ਪੁਲਿਸ ਨੂੰ ਫੋਨ ਕਰ ਦੇਵਾਂ । ਉਸ ਨੇ ਪੁਲਿਸ ਨੂੰ ਐਮਰਜੈਂਸੀ ਕਾਲ ਕਰ ਦਿੱਤੀ । ਨਾਲੇ ਮਨੋਂ ਮਨੀ ਬਹੁਤ ਖੁਸ਼ ਹੋ ਰਹੀ ਸੀ ।
ਥੋੜ੍ਹਾ ਚਿਰ ਬਾਅਦ ਘਰ ਦਾ ਦਰਵਾਜ਼ਾ ਖੜਕਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗੇਟ ਤੇ ਮਹਿਲਾ ਪੁਲਿਸ ਅਫਸਰ ਆਪਣੇ ਸਾਥੀਆਂ ਸਮੇਤ ਖੜ੍ਹੀ ਦੇਖ ਕੇ ਮਾਂ ਹੈਰਾਨ ਹੋ ਗਈ ।
" ਮੈਡਮ ਜੀ ਤੁਹਾਡੇ ਫੋਨ ਤੋਂ ਐਮਰਜੈਂਸੀ ਕਾਲ ਆਈ ਸੀ ।" ਮਹਿਲਾ ਅਫਸਰ ਨੇ ਕਿਹਾ ।
ਬੱਚੀ ਇਹ ਸਾਰੀਆਂ ਗੱਲਾਂ ਸੁਣ ਕੇ ਮੁਸਕੜੀ ਹੱਸ ਰਹੀ ਸੀ । " ਨਾ ਜੀ ਨਾ , ਸਾਡੇ ਘਰੋਂ ਕੋਈ ਐਮਰਜੈਂਸੀ ਕਾਲ ਨਹੀਂ ਕੀਤੀ ।' 
" ਇਹ ਦੇਖੋ ਤੁਹਾਡਾ ਹੀ ਨੰਬਰ ਹੈ ?"
" ਹਾਂ ਜੀ ਇਹ ਨੰਬਰ ਤਾਂ ਮੇਰਾ ਹੈ ।"
" ਕਾਲ ਮੈਂ ਕੀਤੀ ਹੈ ਮੰਮੀ ।"
" ਤੂੰ ਕਿਉਂ ਕਾਲ ਕੀਤੀ ਹੈ ਬੇਟੇ ?"
" ਕਿਉਂਕਿ ਤੁਸੀਂ ਮੈਨੂੰ ਜ਼ਬਰਦਸਤੀ ਡਰੈੱਸ ਪਾਉਣ ਲਈ ਮਜਬੂਰ ਕਰ ਰਹੇ ਸੀ । ਇਸ ਕਰਕੇ ਮੈਨੂੰ ਐਮਰਜੈਂਸੀ ਕਾਲ ਕਰਨੀ ਪਈ ।" ਮਹਿਲਾ ਪੁਲਿਸ ਅਫਸਰ ਬੱਚੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ । ਬੱਚੀ ਨੂੰ ਚੁੱਕ ਕੇ ਚੁੰਮਿਆ ਅਤੇ ਪਿਆਰ ਦਿੱਤਾ ਅਤੇ ਕਿਹਾ , " ਮੈਂ ਬੱਚੀ ਨੂੰ ਦਿਲੋਂ ਸਲੂਟ ਕਰਦੀਂ ਹਾਂ ਕਿ ਇਸ ਨੂੰ ਐਮਰਜੈਂਸੀ ਨੰਬਰ ਤਾਂ ਯਾਦ ਹੈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +974,6625,7723 ਦੋਹਾਂ ਕਤਰ

1 comment: