ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 7, 2019

ਧਰਮਾਂ ਦੇ ਨਾਂਵਾਂ 'ਤੇ ਚਲਦੇ ਕਾਰੋਬਾਰ ਬੜੇ ਦੇਖੇ - ਬਲਜੀਤ ਪਾਲ ਸਿੰਘ

ਧਰਮਾਂ ਦੇ ਨਾਂਵਾਂ 'ਤੇ ਚਲਦੇ ਕਾਰੋਬਾਰ ਬੜੇ ਦੇਖੇ ਨੇ
ਲੋਕਾਂ ਨੂੰ ਗੱਲਾਂ ਨਾਲ ਛਲਦੇ ਪੈਰੋਕਾਰ ਬੜੇ ਦੇਖੇ ਨੇ
ਜਦ ਵੀ ਨਿਕਲੋ ਬਾਹਰ ਤਾਂ ਕੋਈ ਚੋਲਾਧਾਰੀ ਮਿਲ ਜਾਂਦਾ ਹੈ
ਇਹਨਾਂ ਕਰਕੇ ਹੀ ਤਾਂ ਪਲਦੇ ਡੇਰਾਦਾਰ ਬੜੇ ਦੇਖੇ ਨੇ
ਸਭ ਥਾਵਾਂ ਤੇ ਬੋਲ ਰਹੀ ਹੈ ਇਹਨਾਂ ਹੀ ਲੋਕਾਂ ਦੀ ਤੂਤੀ
ਡਾਕੂ ਗੁੰਡਿਆਂ ਦੇ ਨਾਲ ਰਲਦੇ ਸੇਵਾਦਾਰ ਬੜੇ ਦੇਖੇ ਨੇ
ਨਵਾਂ ਮੁਖੌਟਾ ਨਿੱਤ ਪਹਿਣਦੇ ਲੀਡਰ ਏਥੇ ਗਰਜਾਂ ਖਾਤਿਰ
ਏਦਾਂ ਦੇ ਹੀ ਅੱਜ ਕੱਲ ਫਲਦੇ ਲੰਬੜਦਾਰ ਬੜੇ ਦੇਖੇ ਨੇ
ਕਦੇ ਵੀ ਇੱਕੋ ਵਰਗਾ ਮੌਸਮ ਨਾ ਹੀ ਚਾਰੇ ਪਾਸੇ ਰਹਿੰਦਾ
ਪੀਲੇ ਪੱਤੇ ਕਿਰਦੇ ਤੇ ਢਲਦੇ ਕਿਰਦਾਰ ਬੜੇ ਦੇਖੇ ਨੇ
(ਬਲਜੀਤ ਪਾਲ ਸਿੰਘ)

No comments:

Post a Comment