ਮੇਰੇਆਂ ਖਿਆਲਾਂ ਚ ਤੇਰੇ ਨਾਲ ਹੋਈਆਂ
ਉਹੀ ਚਾਰ ਕ ਮੁਲਾਕਾਤਾਂ ਵਸਦੀਆਂ ਨੇ
ਸੁਪਨਿਆਂ ਵਿੱਚ ਗੱਲ ਤਾਂ ਨਹੀਂ ਹੁੰਦੀ
ਹਾਲੇ ਤਸਵੀਰਾਂ ਹੀ ਤੇਰਿਆਂ ਹਸਦੀਆਂ ਨੇ
ਹਸਰਤਾਂ ਤੈਨੂੰ ਸਾਹਮਣੇ ਬੈਠੀ ਦੇਖਣ ਨੂੰ
ਧੜਕਣਾਂ ਖੁੱਲ੍ਹ ਕੇ ਧੜਕਣਾਂ ਚਾਹੁੰਦੀਆਂ ਨੇ
ਮੈਨੂੰ ਮਹਿਸੂਸ ਹੋ ਰਿਹਾ ਆਵਾਜ਼ਾਂ ਤੇਰਿਆਂ
ਹੁਣ ਮੇਰੇ ਕੰਨਾਂ ਚ ਪਹੁੰਚਣਾਂ ਚਾਹੁੰਦੀਆਂ ਨੇ
ਨਿਗਾਹਾਂ ਮੇਰਿਆਂ ਬਸ ਤੈਨੂੰ ਮੇਰੇ ਵੱਲ ਹੱਸਦੀ
ਤੁਰਦੀ ਆਉਂਦੀ ਦੇਖਣੇ ਨੂੰ ਤਰਸਦੀਆਂ ਨੇ
No comments:
Post a Comment