ਦੀਵਾਲੀਏ ਨੀਂ
ਦੀਵਿਆਂ ਵਾਲੀਏ ਨੀਂ
ਇੱਕ ਦੀਪ ਰੌਸ਼ਨ ਰ੍ਹਵੇ !
ਮਨ ਦੇ ਖ਼ਵਾਜੇ ਤੇ
ਸਾਂਝਾ ਦੀ ਰੌਸ਼ਨੀ!
ਡੀਕ ਲਾਅ ਪੀਣ ਲਈ
ਇੱਕ ਰੌਸ਼ਨ ਜ਼ਿੰਦਗੀ ਜੀਣ ਲਈ
ਇੱਕ ਦੀਪ ਰੌਸ਼ਨ ਰ੍ਹਵੇ !
ਮਨ ਦੀ ਹਨੇਰੀ ਕੁੱਲੀ ਦੀ ਦਹਿਲੀ
ਕੌਲ੍ਹਿਆਂ ਦੇ ਰੁਸ਼ਨਾਉਣ ਲਈ
ਹਨ੍ਹੇਰੇ ਮਿਟਾਉਣ ਲਈ
ਇੱਕ ਦੀਪ ਰੌਸ਼ਨ ਰਵ੍ਹੇ
ਮਨ ਦੇ ਚੌਰਾਹੇ ਤੇ
ਚਾਰੋ ਦਿਸ਼ਾਵਾਂ ਚ ਸਿਧੇ ਰਾਹ ਪਾਉਣ ਲਈ
ਦੀਵਾਲੀਏ ਨੀਂ ਦੀਵਿਆਂ ਵਾਲੀਏ ਨੀ
ਰੌਸ਼ਨ ਰਹਿਣ
ਮਹਿਲ ਮੁਨਾਰੇ ਕੁੱਲੀਆਂ ਤੇ ਢਾਰੇ
ਰੌਸ਼ਨ ਰ੍ਹਵੇ
ਮਿੱਟੀ ਦੇ ਚੂੰਗੜ੍ਹੇ ਸੰਗ
ਮੱਸਿਆ ਦੀ ਕਾਲੀ ਰਾਤ
ਦੂਰ ਹੋਣ ਭਰਮਾਂ ਦੇ ਹਨੇਰੇ
ਰੌਸ਼ਨ ਰਹਿਣ ਸਵੇਰੇ
ਸੁਣ......
ਦੀਵਿਆਂ......ਸ਼ਰਨ
30.10.16......9:00
No comments:
Post a Comment