ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, September 12, 2019

ਭਾਖੜੇ ਤੋਂ ਆਈ ਏ ਨਲੈਕੀ ਹੱਸਦੀ - Sarbjit Singh Padda

ਭਾਖੜੇ ਤੋਂ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ
ਨਹਿਰਾਂ ਨੂੰ ਛੱਡ ਜਾ ਘਰੀਂ ਵੜ ਗਈ
ਆਪਣੇ ਇਰਾਦਿਆਂ ਨੂੰ ਪੂਰਾ ਕਰ ਗਈ
ਭਾਖੜੇ ਤੋਂ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।
ਪਹਿਲਾਂ ਕੱਢ ਦਿੰਦੇ ਦਰਿਆਏ ਪਾਣੀ ਨੂੰ
ਕਾਸ਼ ਤੋਂ ਵਿਗਾੜ ਲਿਆ ਸੀ ਕਹਾਣੀ ਨੂੰ
ਵੇਖ ਹੋਇਆ ਨੁਕਸਾਨ ਖਿੜ ਖਿੜ ਹੱਸਦੀ
ਆਪਣੀ ਨਲੈਕੀ ਪਰਦੇ ਪਾ ਢੱਕਦੀ
ਭਾਖੜੇ ਤੋਂ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।
ਪਹਾੜਾਂ ਵਿੱਚ ਸੀ ਗਾ ਜੇ ਮੀਂਹ ਵਰਦਾ
ਡੇਮਾਂ ਵਿੱਚ ਦਿਸਿਆ ਨਾ ਪਾਣੀ ਭਰਦਾ
ਸੀ ਕਿਹੜੀ ਨੀਂਦੇ ਸੁੱਤੀ ਭਾਖੜਾ ਪ੍ਬਧਕ
ਕਿਉਂ ਨੀ ਓਵਰ ਫਲੋ ਨਾਲੋ ਨਾਲ ਕੱਢਤੀ
ਭਾਖੜੇ ਤੋਂ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।
ਆਣ ਵੜੀ ਘਰੋ ਘਰੀਂ ਪਾਣੀ ਭਰਿਆ
ਫਸਲਾਂ ਤੇ ਡੰਗਰਾਂ ਦਾ ਏਨ ਰੱਜ ਕੇ
ਰੱਜਵਾਂ ਏ ਏਨ ਨੁਕਸਾਨ ਕਰਿਆ
ਆਖੀ ਜਾਵੇ ਗੱਲ ਕੁਦਰਤ ਵੱਸ ਦੀ
ਭਾਖੜੇ ਤੋ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।
ਅਜੇ ਮਹਾਂਮਾਰੀ ਫੈਲਾਊ ਲੱਗਦਾ
ਲੱਗਦਾ ਨੀ ਏਸ ਦਾ ਢਿੱਡ ਰੱਜਦਾ
ਮੈਂ ਵੇਖੀ ਸ੍ਕਾਰ ਪਾਉਂਦੀ ਪਈ ਪਰਦਾ
ਪੱਲਾ ਝਾੜੇ ਕਹਿਕੇ ਗੱਲ ਡਾਹਡੇ ਵੱਸ ਦੀ
ਭਾਖੜੇ ਤੋ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।
ਪੱਡਿਆ ਓਏ ਸ੍ਕਾਰ ਫੇਲ੍ਹ ਹੋ ਗਈ
ਅਕਸਰ ਸੀ ਹੁੰਦੀ ਓਹ ਫੇਰ ਹੋ ਗਈ
ਕਰੀ ਨਾ ਸਹੂਲਤ ਬਈ ਕੋਈ ਪੁੱਜ ਦੀ
ਬਾਹਵਾਂ ਕਰ ਖੜੀਆਂ ਮੈਦਾਨੋ ਭੱਜਗੀ
ਭਾਖੜੇ ਤੋਂ ਆਈ ਏ ਨਲੈਕੀ ਹੱਸਦੀ
ਮੈਂ ਕਰੂੰ ਦੁਨੀਆ ਦੀ ਬਰਬਾਦੀ ਦੱਸਦੀ।

No comments:

Post a Comment