ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, September 10, 2019

ਅਾਖਰੀ ਦੀਦਾਰ - ਸੁਰਿੰਦਰ ਕੌਰ ਸੈਣੀ

ਯਾਦਾਂ ਦਾ ਢੇਰ ਕਾਗਜ਼ਾਂ ਤੇ ਫੋਲ ਕੇ ਬਹਿ ਜਾਂਦੇ ਹਾਂ,
ਅਾਸ ਤੇ ਉਮੀਦ ਦਾ ਵਰਕਾ ਟੋਲ ਕੇ ਬਹਿ ਜਾਂਦੇ ਹਾਂ,

ਬਨੇਰੇ ਬੈਠੇ ਕਾਂਵਾਂ ਤੋਂ ਹਾਲ ਤੇਰਾ ਪੁੱਛਦੇ ਰਹਿੰਦੇ ਹਾਂ,
ਬੰਦ ਪੲੇ ਰਾਹਵਾਂ ਦਾ ਬੂਹਾ ਖੋਲ ਕੇ ਬਹਿ ਜਾਂਦੇ ਹਾਂ,

ਹੋਸਲੇ ਹਿਮੰਤਾਂ ਦੇ ਥੰਮ ਨਾਲ ਖਲੋ ਕੇ ੳੁਡੀਕਦੇ ਹਾਂ,
ਅੱਖੀਅਾਂ ਦਾ ਕੌੜਾ ਪਾਣੀ ਡੋਲ ਕੇ ਬਹਿ ਜਾਂਦੇ ਹਾਂ,

ਤਲੀ ਦੀਆਂ ਲਕੀਰਾਂ ਤੇ ਉਂਗਲਾਂ ਫੇਰ ਕੇ ਵੇਖਦੇ ਹਾਂ,
ਬੇਕਰਾਰ ਦਿਲ ਦੀ ਗੰਢੜੀ ਖੋਲ ਕੇ ਬਹਿ ਜਾਂਦੇ ਹਾਂ,

ਜਿੰਦਗੀ ਦੀ ਕਿਤਾਬ ਦੇ ਵਰਕੇ ਲਹੂ ਨਾਲ ਧੋਂਦੇ ਹਾਂ,
ਵਿਯੋਗ ਨੂੰ ਰੋਜ ਤੱਕੜੀ ਚ ਤੋਲ ਕੇ ਬਹਿ ਜਾਂਦੇ ਹਾਂ,

ਸੈਣੀ ਮਹਿਕ ਤੇਰੀ ਚ ਲੀਨ ਹੋ ਜਹਾਨ ਭੁੱਲ ਜਾਂਦੇ ਹਾਂ,
ਅਾਖਰੀ ਦੀਦਾਰ ਵਾਲਾ ਪੰਨਾ ਖੋਲ ਕੇ ਬਹਿ ਜਾਂਦੇ ਹਾਂ,

No comments:

Post a Comment