ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, September 9, 2019

ਪੱਪਲਰ ਤੇ ਸਫੈਦੈ ਮੈਨੂੰ ਬਾਬਰ ਲਗਦੇ ਨੇ - ਬਲਜੀਤ ਸੰਧੂ

ਪੱਪਲਰ ਤੇ ਸਫੈਦੈ ਮੈਨੂੰ ਬਾਬਰ ਲਗਦੇ ਨੇ
ਸਾਡਾ ਪਾਣੀ ਪੀਣ ਆਏ ਜਾਬਰ ਲਗਦੇ ਨੇ
ਟਾਹਲੀਆਂ ਤੂਤ ਧਰੇਕਾਂ ਮਾਵਾਂ ਵਰਗੀਆਂ ਨੇ
ਬੋਹੜ ਪਿੱਪਲ ਪਿੰਡ ਵਿਚ ਕਾਦਰ ਲਗਦੇ ਨੇ
ਅੰਬ ਢੇਊ ਤੇ ਜਾਮਣ ਮੇਰੇ ਬਾਪੂ ਵਰਗੇ ਨੇ
ਹਰ ਮੌਸਮ ਹੀ ਝਲਣ ਬੜੇ ਬਹਾਦਰ ਲਗਦੇ ਨੇ
ਤੁਲਸੀ ਨਿੰਮ ਦੇ ਬੂਟੇ ਮੇਰੀ ਦਾਦੀ ਵਰਗੇ ਹਨ
ਨੁਕਤਿਆਂ ਦੇ ਨਾਲ ਭਰਿਆ ਸਾਗਰ ਲਗਦੇ ਨੇ
ਪਿੰਡ ਦੀ ਜੂਹ ਤੇ ਕਿਕਰਾਂ ਬੇਰੀਆਂ ਮਲਹੇ ਬੈਠੇ ਨੇ
ਫੌਜੀ ਜਿਦਾਂ ਰਾਖੀ ਕਰਦੇ ਬਾਡਰ ਲਗਦੇ ਨੇ
ਰੁੱਖ ਸਰੀਂਹ ਦੇ ਸੜਕ ਕਨਾਰੇ ਆਪੇ ਉੱਗੇ ਨੇ
ਛਾਵਾਂ ਦੇ ਕੇ ਕਰਨ ਰਾਹੀਆਂ ਦਾ ਆਦਰ ਲਗਦੇ ਨੇ
ਸੰਧੂ ਰੰਗ ਬਰੰਗੇ ਬੂਟੇ ਭੈਣ ਭਰਾਵਾਂ ਵਰਗੇ
ਮੁਟਿਆਰ ਕਿਸੇ ਰੀਝ ਨਾ ਕੱਢੀ ਚਾਦਰ ਲਗਦੇ ਨੇ
/////////////////ਬਲਜੀਤ ਸੰਧੂ

No comments:

Post a Comment