ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, August 1, 2019

ਕਿਥੇ ਲੁਕ ਕੇ ਬੈਠੀ ਐ ਮਹੋਬਤ ਤੂੰ - Sukhbir Singh Alagh

ਕਿਥੇ ਲੁਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਯਾਦ ਕਰ ਤੈਨੂੰ, ਖੋਹ ਜਾਉਂਦਾ ਖ਼ਵਾਬਾਂ ਨੂੰ।
ਕਿੰਝ ਕਟਾ, ਇਹਨਾਂ ਦਿਨਾਂ ਦੇ ਹਿਸਾਬਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਚਰੀ ਬਸੰਤ ਤੇਰੇ ਹੋਣ ਦਾ ਅਹਿਸਾਸ ਕਰਾਉਂਦੀ ਏ।
ਦਿਨ ਰਾਤ ਕੀ ਦਸਾਂ ਸੁਪਨਿਆਂ ਚ ਵੀ ਤੁਹੀਂ ਆਉਂਦੀ ਏ।

ਕਦ ਮਿਲਣ ਹੋਣਾ ਸਾਡਾ ਸੋਚਦਾ ਹਰ ਸਾਹਾਂ ਨੂੰ।
ਵਕ਼ਤ ਨੀ ਗੁਜ਼ਰਦਾ ਹੁਣ ਉਡੀਕਦਾ ਤੇਰੀਆਂ ਰਾਹਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਹਵਾ ਵੀ ਚੱਲਦੀ, ਤੇਰਾ ਰਾਹ ਦੱਸਦੀ ਏ।
ਪਰ ਕਰਾਂ ਵੀ ਕੀ, ਗੱਲ ਮੇਰੇ ਵਸ ਨਹੀਂ ਏ।

ਕਿੰਝ ਦਸਾਂ, ਆਪਣੇ ਦਿਲ ਦੇ ਅਰਮਾਨਾਂ ਨੂੰ।
"ਅਲੱਗ" ਬੈਠਾ ਰਾਹ ਦੇਖਦਾ, ਖੁੱਲ੍ਹੇ ਅਸਮਾਨਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।


Sukhbir Singh Alagh

8826672416

No comments:

Post a Comment