ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, August 8, 2019

ਵਟਸਪ ਉੱਤੇ ਭੈਣ ਪਾਈ ਰੱਖੜੀ - ਬਲਜੀਤ ਸੰਧੂ

ਵਟਸਪ ਉੱਤੇ ਭੈਣ ਪਾਈ ਰੱਖੜੀ
ਪਰਦੇਸੀਆਂ ਦੀ ਅੱਖ ਰਵਾਈ ਰੱਖੜੀ
ਫੋਟੋ ਵਾਲੀ ਰੱਖੜੀ ਹੀ ਚੁੰਮੀ ਵੀਰ ਨੇ
ਅੱਠ ਸਾਲ ਹੋਗਏ ਨਾ ਸਜਾਈ ਰੱਖੜੀ
ਜਦੋਂ ਜੇਬ ਵਿਚ ਹੁੰਦੇ ਨਾ ਸੀ ਪੈਸੇ ਦੇਣ ਲਈ
ਉਦੋਂ ਗੁੱਟ ਉੱਤੇ ਬੜੀ ਸੀ ਹੰਡਾਈ ਰੱਖੜੀ
ਜਦੋਂ ਦਾ ਹੈ ਜੇਬਾਂ ਵਿਚ ਪੌਂਡ ਆ ਗਏ
ਪਾਈ ਜਾਂਦੀ ਸਾਥੋਂ ਹੈ ਜੁਦਾਈ ਰੱਖੜੀ
ਭੁਲਦਾ ਨਾ ਪਿਆਰ ਤੇ ਲੜਾਈ ਭੈਣ ਦੀ
ਯਾਦਾਂ ਨੂੰ ਹੈ ਘੇਰ ਕੇ ਲਿਆਈ ਰੱਖੜੀ
ਧਾਗੇ ਵਿਚ ਗੰਢ ਮਾਰ ਤੀ ਪਿਆਰ ਦੀ
ਜਿਉਂਦਾ ਰਹੇ ਜਿੰਨੇ ਹੈ ਬਣਾਈ ਰੱਖੜੀ
ਸੁਕਰ ਤੂਂ ਰੱਬਾ ਧੀਆਂ ਭੈਣਾਂ ਦਿੱਤੀਆਂ
ਸਾਨੂੰ ਇਜਤਾ ਦੀ ਜਾਚ ਸਿਖਾਈ ਰੱਖੜੀ
ਜਿਸ ਭੈਣ ਨੂੰ ਨਾ ਵੀਰ ਦਿੱਤਾ ਰੱਬ ਨੇ
ਕਾਪੀ ਵਿਚ ਫਿਰੇ ਉਹ ਲੁਕਾਈ ਰੱਖੜੀ
ਸੰਧੂ ਕੁੱਖ ਵਿਚ ਜਿੰਨਾ ਦੀਆਂ ਭੈਣਾ ਮਰੀਆਂ
ਵਿਚਾਰੇ ਬਨਣਗੇ ਕਿੱਥੋਂ ਉਹ ਭਾਈ ਰੱਖੜੀ
////////////ਬਲਜੀਤ ਸੰਧੂ

No comments:

Post a Comment