ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, August 14, 2019

ਜਾਨਵਰਾਂ ਨੂੰ ਮਾਰ ਕੇ ਖਾਉਣ ਵਾਲੇ - ਬਿੰਦਰ ਜਾਨ ਏ ਸਾਹਿਤ

ਜਾਨਵਰਾਂ ਨੂੰ ਮਾਰ ਕੇ ਖਾਉਣ ਵਾਲੇ
ਰੱਬੀ ਰੂਪ ਖੁੱਦ ਨੂੰ ਅਖਵਾਉਣ ਵਾਲੇ
ਰੱਬ ਤਾਂਈ ਰੋਸ਼ਨੀ ਦੀ ਲੋਡ਼ ਅਾਖਣ
ਮੜੀ ਥੜੀ ਤੇ ਦੀਵੇ ਜਗਾਉਣ ਵਾਲੇ
ਧਰਮਾ ਦੀਆਂ ਦੁਹਾਈਆਂ ਦੇਂਦੇ ਨੇ
ਲੁੱਕ ਛਿੱਪ ਕੇ ਪੈਗ ਲਗਾਉਣ ਵਾਲੇ
ਖੁੱਦ ਐਸ਼ ਦੀ ਜਿੰਦਗੀ ਜਿਓੰਦੇ ਨੇ
ਭਾਈਆਂ ਤੋਂ ਭਾਈ ਮਰਵਾਉਣ ਵਾਲੇ
ਦਾਨ ਕਰਕੇ ਦਾਨੀ ਅਖਵਾਉਂਦੇ ਨੇ
ਬੇਹੱਕੀ ਕਮਾਈਆਂ ਖਾਣ ਵਾਲੇ
ਸੱਜਣ ਰੂਪ ਚ ਸੱਚ ਮੁੱਚ ਭੇੜੀਏ ਨੇ
ਜੁਰਮ ਮੋਤ ਦੀ ਖੇਡ ਰਚਾਉਣ ਵਾਲੇ
ਲੋਕ ਵਿਖਾਵਾ ਬਣੇ ਅੱਜ ਧਰਮ ਵੇਖੋ
ਖੁੱਦ ਸੀਖੇ ਨਾ ਸਬਕ ਸਖਾਉਣ ਵਾਲੇ
ਸਾਡੀ ਹੋਉਮੈ ਕਦੀ ਨਾ ਮਰ ਸਕਦੀ
ਮਰ ਜਾਣਗੇ ਸਾਨੂੰ ਸਮਝਾਉਣ ਵਾਲੇ
ਕੌਣ ਦੇਵੇ ਸੰਦੇਸ਼ ਭਾਈਵਾਲਤਾ ਦਾ
ਸਭ ਹੋ ਗਏ ਅੱਗ ਭੜਕਾਉਣ ਵਾਲੇ
ਹੱਥ ਕੰਡੇ ਜੁਰਮੀਂ ਅਪਣਾਉਣ ਲੱਗੇ
ਨਿੱਤ ਨਵਾਂ ਜੋਂ ਚੰਨ ਚੜਾਉਣ ਵਾਲੇ
ਬਿੰਦਰਾ ਇੱਕੀਵੀ ਸਦੀ ਨੂੰ ਲੈ ਬੈਠੇ
ਬੀਤੀ ਸਦੀ ਦਾ ਪਾਠ ਪੜਾਉਣ ਵਾਲੇ
ਬਿੰਦਰ ਜਾਨ ਏ ਸਾਹਿਤ

No comments:

Post a Comment