ਸਾਨੂੰ ਅਪਣੀ ਗੱਲ ਨਾ ਕਰਨ ਦੇਵੇਂ
ਸਾਡੇ ਤੇ ਪਬੰਦੀਆਂ ਲਾਵੇਂ ਤੂੰ,
ਭੋਲੇ ਭਾਲੇ ਲੋਕਾਂ ਦੇ ਉਤੇ,
ਅਪਣਾ ਰੋਅਬ ਜਮਾਵੇਂ ਤੂੰ,
ਇਹ ਨਾ ਸੋਚ ਬੈਠੀ ਬਿਪਰਾ,
ਇਹ ਸਮਾਂ ਸਦਾ ਹੀ ਤੇਰੇ ਨਾਲ ਹੋਊ,,
ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ,
ਅਗਲਾ ਜ਼ਮਾਨਾ ਤੇਰੇ ਖਿਲਾਫ਼ ਹੋਊ,,
ਹੁਣ ਦੁਨੀਆਂ ਨਾ ਬੇਸਮਝ ਰਹੀ,
ਲੋਕ ਖੁਦ ਸਮਝਣਾ ਚਾਹੁੰਦੇ ਨੇ,
ਅਜ਼ਾਦ ਹੋ ਕੇ ਪੁਜਾਰੀਆ ਤੇਰੇ ਤੋ,
ਲੋਕ ਰੱਬ ਨੂੰ ਸਮਝਣਾ ਚਾਹੁੰਦੇ ਨੇ,,
ਤੇਰੀਆਂ ਬਣਾਈਆਂ ਗੱਪ ਕਹਾਣੀਆਂ ਦਾ,
ਹੁਣ ਛੇਤੀ ਹੀ ਪਰਦਾ ਫਾਸ਼ ਹੋਊ,
ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ,
ਅਗਲਾ ਜ਼ਮਾਨਾ ਤੇਰੇ ਖਿਲਾਫ਼ ਹੋਊ,,
ਤੇਰੇ ਪਾਏ ਹੋਏ ਵਹਿਮਾਂ ਭਰਮਾਂ ਨੂੰ,
ਸਾਰਿਆਂ ਨੇ ਚੋ ਦਿਲੋਂ ਕੱਢ ਦੇਣਾ,,
ਸੱਚ ਦੇ ਰਾਹ ਤੁਰਨਗੇ ਲੋਕ,
ਤੇਰਾ ਰਾਹ ਸਭਨਾ ਛੱਡ ਦੇਣਾ,,
ਜਿੱਥੇ ਵੀ ਬਿਪਰਾ ਜਾਏਗਾ ਤੂੰ ,
ਹਰ ਕਲਮ ਤੇਰੇ ਲਈ ਸਵਾਲ ਹੋਊ,,
ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ,
ਅਗਲਾ ਜ਼ਮਾਨਾ ਤੇਰੇ ਖਿਲਾਫ਼ ਹੋਊ,,
ਅਗਲਾ ਜ਼ਮਾਨਾ ਤੇਰੇ ਖਿਲਾਫ਼ ਹੋਊ,,
ਸੁਖਮਨ ਸਿੰਘ ✍🏻✍🏻✍🏻
No comments:
Post a Comment