ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, June 30, 2019

ਦੀਵੇ ਪਿਆਰ ਦੇ ਬਲਦੇ ਹੀ ਰੈਣ ਗੇ - Ranjit Bains

ਦੀਵੇ ਪਿਆਰ ਦੇ ਬਲਦੇ ਹੀ ਰੈਣ ਗੇ
ਜੌ ਵਿਛੜੇ ਨੇ ਉਹ ਜੰਨਤ ਵਿਚ ਮਿਲਦੇ ਰੈਣ ਗੇ।
ਜੌ ਰੰਜਿਸ਼ਾ ਦੀ ਕਬਰ ਵਿੱਚ ਖੁਦ ਨੂੰ ਦਫ਼ਨ ਕਰ ਬੈਠੈ
ਓਹ ਹਨੇਰੇ ਨਾਲ ਭਾਈਚਾਰਾ ਪਾ ਲੈਣ ਗੇ।
ਲੋਕੀ ਦੀਵਾਲੀ ਤੇ ਦੀਵੇ ਬਾਲਦੇ ਰੈਣ ਗੇ
ਓਹ ਆਪ ਹੀ ਦੀਵੇ ਵਾਂਗ ਬਲਦੇ ਰੈਣ ਗੇ।
ਪਿਆਸਾ ਜੀਵ ਖ਼ੂਹੀ ਤੋਂ ਪਾਣੀ ਲੇ ਹੀ ਆਉਣ ਗੇ
ਓਹ ਤੱਪਦੀ ਬਾਫ਼ ਵਾਂਗੂੰ ਹਵਾਵਾਂ ਵਿੱਚ ਉੱਡ ਦੇ ਰੈਣ ਗੇ।
ਕਿਸੇ ਦਿਨ ਸੂਰਜ ਦੇ ਤਾਪ ਨੇ ਵੀ ਹੈ ਮੁੱਕ ਜਾਣਾ,
ਹੌਂਸਲਿਆਂ ਵਾਲੇ ਓਸ ਦਿਨ ਵੀ ਜਿਉਂਦੇ ਰੈਣ ਗੇ
ਪਰ ਮੇਰੀ ਤਪਣ ਨੂੰ ਪਾਣੀ ਵਿੱਚ ਵੀ ਮਹਿਸੂਸ ਕਰਦੇ ਰੈਣ ਗੇ
                                                           
                                                          - ਜੀਤ

No comments:

Post a Comment