ਦੇਸ਼ ਦਾ ਬੇੜਾ ਗਰਕ ਹੋ ਗਿਆ
ਵੱਸਣਾ ਜੀਣਾ ਨਰਕ ਹੋ ਗਿਆ
ਧਰਮਾਂ ਵਾਲਾ ਰੌਲਾ ਪੈ ਗਿਆ
ਲੋਕਰਾਜ ਦਾ ਭੱਠਾ ਵਹਿ ਗਿਆ
ਬੀਜ ਜ਼ਹਿਰ ਦਾ ਕੌਣ ਬੋ ਗਿਆ
ਇੰਨਸਾਨਾ ਵਿਚੋਂ ਰੱਬ ਮੋ ਗਿਆ
ਲੋਕੋ ਕੱਲਯੁੱਗ ਘੋਰ ਆ ਗਿਆ
ਬੰਦਿਆਂ ਨੂੰ ਹੰਕਾਰ ਖਾ ਗਿਆ
ਕੱਟੜਤਾ ਦਾ ਕੀੜਾ ਲੜ ਗਿਆ
ਵਿਸ਼ ਹਿੱਰਦੇ ਤੀਕ ਚੜ ਗਿਆ
ਭਰਮੀ ਰੱਬ ਪੁਆੜੇ ਪਾ ਗਿਆ
ਧਰਮਾ ਵਾਲਾ ਨਸ਼ਾ ਲਾ ਗਿਆ
ਮਜ਼ਬੀ ਪਾੜਾ ਜੱਗ ਡੋਬ ਗਿਆ
ਸੀਨੵੇ ਬਿੰਦਰਾ ਸੂਲ ਖੋਭ ਗਿਆ
binderjaanesahit.......
No comments:
Post a Comment