ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, January 11, 2018

Lohdian Diwalian - Sikander Chand Bhan

ਕਾਹਦੀਅਾ ਨੇ ੳੁਹਨਾ ਦੀਅਾਂ
ਲੋਹੜੀਅਾ ਦਿਵਾਲੀਅਾ
ਜਿਨਾਂ ਦੀਅਾ ਰਹਿਣ ਮੱਤਾ
ਫਿਕਰਾ ਨਾ ਮਾਰੀਅਾ
ਕਾਹਦੀਅਾ.......!
ਪਾਟੀ ਮੋਢੇ ਵਾਲੀ ਖੇਸੀ
ਦੂਜੀ ਹੱਥ ਵਿਚ ਤੇਸੀ
ਪੈਦਾ ਜਿੳੁਣਾ ਵਾਂਗਰ ਭਿਖਾਰੀਅਾ
ਕਾਹਦੀਅਾ......!
ਬੱਚੇ ਭੁੱਖੇ ਨੰਗੇ ਸੌਦੇ
ਨਾਲੇ ਗੋਹਾ ਕੂੜਾ ਢੋਦੇ
ਸਭੇ ਸੰਧਰਾ ਵੀ
ਰਹਿਣ ਵਿਚੇ ਮਾਰੀਅਾ
ਕਾਹਦੀਅਾ......!
ਕਰੇ ਗਰੀਬੀ ੳੁਤੋ ਤੰਗ
ਨਾਲੇ ਘਰ ਭੁਜੇ ਭੰਗ
ਕਹਿਣ ਲੋਕੀ "ਸਿਕੰਦਰ "ਮਲੰਗ
ਖਹਿੜਾ ਛੱਡਣ ਨਾ
ਭੈੜੀਅਾ ਬਿਮਾਰੀਅਾ
ਕਾਹਦੀਅਾ ......!
ਸਿਕੰਦਰ ਚੰਦ ਭਾਨ

No comments:

Post a Comment