ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, January 26, 2018

Lash Meri Te Nachan Walie - Binder Jaan

ਲਾਸ਼ ਮੇਰੀ ਤੇ ਨੱਚਣ ਵਾਲੀਏ ਅੱਗੇ ਨੀ
ਹਿਜਰਾਂ ਵਾਲੀ ਤੈਨੂੰ ਵੀ ਅੱਗ ਲੱਗੇ ਨੀ
ਸੇਕ ਦੋਜ਼ਖੀ ਲਪਟਾਂ ਛੂਵਣ ਅੰਬਰਾਂ ਨੂੰ
ਹਿੱਕ ਸਾਡੀ ਤੇ ਹਰਖੀ ਦਰਿਆ ਵੱਗੇ ਨੀ
ਖਾਕ ਹੋ ਗਏ ਤੈਨੂੰ ਗਲ ਨਾਲ ਲਾ ਬੈਠੇ
ਸੀਲੀ ਲੱਕਡ਼ ਵਾਂਗੂ ਤਨ ਮਨ ਮੱਘੇ ਨੀ
ਰੋਸ਼ਨ ਕਿ ਕਰਨਾਂ ਏਂ ਮੌਮੀ ਬੱਤੀਆਂ ਨੇ
ਕਬਰੀਂ ਦੀਵਾ ਭਾਂਬੜ ਬਣ ਕੇ ਜੱਗੇ ਨੀ
ਲੁੱਟਣ ਵਾਲੇ ਲੁਟਦੇ ਘੁੱਪ ਹਨੇਰਿਆਂ ਚ
ਇਸ਼ਕੇ ਤੇਰੇ ਸਿਖਰ ਦੁਪਿਹਰੇ ਠੱਗੇ ਨੀ
ਕਿਝ ਸੁਲਝਾਵਾਂ ਤੇਰੇ ਵਿੱਖਰੇ ਪੇਚਾਂ ਨੂੰ
ਲਾਲ ਦੁਪਟੇ ਵਿੱਚ ਉਲਜੀਏ ਪੱਗੇ ਨੀ
ਬਿੰਦਰਾ ਮਿਟੀ ਹੋਈ ਹੁਸ਼ਨੀ ਜਿਸਮਾਂ ਦੀ
ਅਾਖਰ ਕੱਲਰੀ ਚਾਦੀ ਵਾਂਗੂ ਦੱਘੇ ਨੀ
Binder Jaan E Sahit

No comments:

Post a Comment