ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, January 14, 2018

Bhamre Ne Phull - Sohan Benipal

ਭੰਮਰੇ ਨੇ ਫੁੱਲ ਦੇ
ਕੰਨ ਵਿੱਚ ਪੁਛਿਆ
ਦੱਸ ਮੈਨੂੰ ਤੇਰਾ ਕੀ ਏ ਨਾਂਅ
ਕਿਸ ਹੱਟੀ ਤੋਂ ਸੂਹਾ ਰੰਗ ਲਿਆਇਆਂ
ਕਿੱਥੋਂ ਲਿਆਂਦੀ ਖੁਸ਼ਬੂ
ਸੋਹਣਿਆ ਮੈਨੂੰ ਪਾਉਂਦੀ ਧੂਹ
ਵੇ ਆਪਣਾ ਨਾਂਉ ਦੱਸ ਦੇ
ਕਿਉਂ ਨਾ ਬੋਲਦਾ ਤੂੰ
ਵੇ ਆਪਣਾ ਨਾਉਂ ਦੱਸ ਦੇ
ਸੁਣ ਵੇ ਭੰਮਰਿਆ
ਕਾਲਿਆ ਕਮਲਿਆ
ਧਰਤੀ ਮੇਰੀ ਮਾਂ
ਸੂਰਜ ਤੋਂ ਸੂਹਾ ਰੰਗ ਲਿਆਈ
ਹਵਾਵਾਂ ਤੋਂ ਖੁਸ਼ਬੂਆਂ
ਵੇ ਦਿੱਤਾ ਗੁਲਾਬ ਸਿੰਘ ਨਾਂਅ
ਕਮਲਿਆ ਧਰਤੀ ਮੇਰੀ ਮਾਂ
ਮਾਂ ਦੇ ਜਿਸਮ ਤੋਂ ਪਾਣੀ ਲਿਤਾ
ਬੱਦਲ਼ਾਂ ਦਿੱਤੀ ਛਾਂ
ਰੱਖਿਆ ਗੇਂਦਾ ਮੇਰਾ ਨਾਂਅ
ਸੋਹਣਿਆ ਧਰਤੀ ਮੇਰੀ ਮਾਂ
ਭੰਮਰਾ ਬੋਲਿਆ
ਸੁਣ ਵੇ ਸੋਹਣਿਆ
ਜਾਂਦਾ ਸੀ ਮੈਂ ਰਾਹ
ਮਹਿਕ ਤੇਰੀ ਨੇ
ਖਿੱਚ ਲਿਆਂਦਾ
ਲਿਆ ਮਨ ਭਰਮਾ
ਫੁੱਲ ਹੱਸ ਕੇ ਆਖਿਆ ਅੱਗੋਂ
ਗੱਲਾਂ ਤੇਰੀਆਂ ਵਾਹ
ਸੱਜਣਾ ਫੁੱਲਾਂ ਦਾ ਤੂੰ ਸ਼ਾਹ
ਆ ਮੇਰੇ ਤੂੰ ਗਲੇ ਲੱਗ ਜਾਹ
ਰਸ ਚੂਸ ਕੇ ਜਾਹ
ਦੋ ਦਿਨ ਦਾ ਇਹ ਰੰਗ ਤਮਾਸ਼ਾ
ਨਾ ਸਾਨੂੰ ਕੋਈ ਪ੍ਰਵਾਹ
ਵੇ ਤੂੰ ਲੈ ਨਜ਼ਾਰੇ ਆ
ਮੇਰਾ ਰਸ ਚੂਸ ਕੇ ਜਾਹ
ਭੰਮਰਿਆ ਗੁਲਾਬ ਮੇਰਾ ਨਾਂਅ
ਭੰਮਰਿਆ ਗੇਂਦਾ ਮੇਰਾ ਨਾਂਅ

No comments:

Post a Comment