ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ -Bhajan Aadi

ਘੋਲ ਕੇ ਮੈੰ ਜਾਮ ਅੰਦਰ ਜ਼ਿੰਦਗੀ ਨੂੰ ਪੀ ਗਿਆ!
ਐ ਖ਼ੁਦਾ ਤੇਰੀ ਖ਼ੁਦਾਈ ਬੰਦਗੀ ਨੂੰ ਪੀ ਗਿਆ!
ਪੀਣ ਨੂੰ ਤਾਂ ਬਹੁਤ ਕੁਝ ਸੀ ਜ਼ਹਿਰ ਏਥੇ ਨਾ ਮਿਲੀ,
ਖ਼ੁਦਕੁਸ਼ੀ ਦੇ ਵਾਸਤੇ ਮੈੰ ਦਿਲਲਗੀ ਨੂੰ ਪੀ ਗਿਆ!
ਜਦ ਰਕੀਬਾਂ ਨਾਲ਼ ਸੀ ਸਾਕੀ ਦੀ ਸੀਟੀ ਰਲੀ,
ਜ਼ਹਿਰ ਵਾਂਗੂ ਓਸਦੀ ਮੈੰ ਬੇਰੁਖ਼ੀ ਨੂੰ ਪੀ ਗਿਆ!
ਸ਼ਹਿਰ ਤੇਰਾ ਖਾ ਗਿਆ ਭੋਲਾ ਬੜਾ ਸੀ ਪਿੰਡ ਮਿਰਾ,
ਫੈਸ਼ਨਾਂ ਦਾ ਦੌਰ ਪਿੰਡ ਦੀ ਸਾਦਗੀ ਨੂੰ ਪੀ ਗਿਆ!
ਉਸਦਿਆਂ ਨੈਣਾਂ 'ਚ ਵੇਖੀ ਜਦ ਗ਼ਮਾਂ ਦੀ ਪੀੜ ਮੈੰ,
ਪੀੜ ਉਸਦੀ ਵਾਸਤੇ ਅਪਣੀ ਖ਼ੁਸ਼ੀ ਨੂੰ ਪੀ ਗਿਆ!
ਕੂੜ ਦੀ ਗੰਦੀ ਸਿਆਸਤ ਰਾਜ ਨੇਤਾ ਕਰ ਰਿਹਾ,
ਸ਼ਰਬਤਾਂ ਵਿਚ ਘੋਲ਼ ਨੇਤਾ ਗੰਦਗੀ ਨੂੰ ਪੀ ਗਿਆ!
ਰੋਜ਼ ਛਲ ਕਰਦਾ ਹੈ ਨੇਤਾ ਲੁੱਟਦਾ ਲੋਕਾਂ ਨੂੰ ਇਹ,
ਮਾਸ ਦੇ ਸੰਗ ਖ਼ੂਨ'`ਆਦੀ'ਜ਼ਿੰਦਗੀ ਨੂੰ ਪੀ ਗਿਆ!

No comments:

Post a Comment