ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Thand - Charanjit Singh Rajor

ਜਿਸ ਠੰਡ ਦਾ
ਬਰਫ਼ੀਲੀਆਂ ਪਹਾੜੀਆਂ ਤੇ ਜਾ ,
ਪੰਜ ਤਾਰਾ ਹੋਟਲਾਂ ਵਿਚ
ਤੁਸਾਂ ਲੁਤਫ਼ ਉਠਾ ਰਹੇ ਹੋ।
ਉਸੇ ਠੰਡ ਦੇ ਮਾਰੇ,
ਤੁਸਾਂ ਦੇ ਹਲਕੇ ਦੇ ਲੋਕ
ਸੜਕ ਕਿਨਾਰੇ ਸਾਰੀ ਰਾਤ
ਠੰਡ ਤੋਂ ਬਚਣ ਦੇ
ਹੀਲੇ ਜੁਟਾ ਰਹੇ ਹਨ।
ਤੁਸਾਂ ਦੀ ਰਾਤ ਹੀਟਰ ਲੱਗੇ
ਗਰਮ ਕਮਰਿਆਂ 'ਚ ਲੰਘਣੀ ਹੈ।
ਇਹਨਾਂ ਨੇ ਰਾਤ
ਅੱਗ ਵਾਲ,ਘੇਰਾ ਬਣਾ
ਭੁੱਖੇ ਪੇਟ ,ਫਿਕਰਾਂ 'ਚ ਕੱਢਣੀ ਹੈ।
ਰੇ-ਬਨ, ਅਰਮਾਨੀ ਦੇ
ਚਸ਼ਮੇ ਉਤਾਰੋ ਸਾਹਿਬ,
ਸ਼ਾਇਦ ਇਹਨਾਂ ਮਹਿੰਗਿਆਂ
ਚਸ਼ਮਿਆਂ ਵਿੱਚੋਂ
ਤੁਸਾਂ ਨੂੰ ਸੜਕਾਂ ਤੇ ਰੁਲਦੀ
ਗ਼ਰੀਬੀ ਨਹੀਂ ਦਿਸ ਰਹੀ।
ਸ਼ਾਇਦ ਇਹਨਾਂ
ਅਮੀਰ ਚਸ਼ਮਿਆਂ ਦਾ ਕੰਮ
ਸਭ ਕਿਤੇ
ਅਮੀਰੀ ਵਿਖਾਉਣਾ ਹੀ ਹੈ
ਗ਼ਰੀਬੀ ਨਹੀਂ।
ਮੁੜ ਆਵੋਂ ਜਦੋਂ
ਪਹਾੜਾਂ ਦੀ ਸੈਰ ਤੋਂ
ਲੋਕਤੰਤਰ ਦੇ ਰਾਖਿਓ,
ਤਾਂ ਇਹ ਮਹਿੰਗਾ ਚਸ਼ਮਾ ਉਤਾਰ ਕੇ
ਸੜਕ ਕਿਨਾਰੇ ਕੀਮਤੀ
ਗੱਡੀ ਖੜਾ ਲੈਣਾ।
ਸ਼ਾਇਦ ਪਰਮਾਤਮਾ ਵੱਲੋਂ
ਦਿੱਤੀਆਂ ਨੰਗੀਆਂ ਅੱਖਾਂ
ਨਾਲ ਤੁਸਾਂ ਨੂੰ
ਹਕੀਕਤ ਸਮਝ ਆ ਜਾਵੇ
ਸ਼ਾਇਦ ਤੁਸਾਂ ਨੂੰ
ਸੰਵਿਧਾਨ ਵਿੱਚ ਉੱਕਰੀ,
ਉਹ ਸੌਂਹ ਖਾਧੀ
ਯਾਦ ਆ ਜਾਵੇ।
ਚਰਨਜੀਤ ਸਿੰਘ ਰਾਜੌਰ ਚੰਨ

No comments:

Post a Comment