ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Sahara Jina Da - Mandeep Ludhiana

ਸਹਾਰਾ ਜਿਨ੍ਹਾਂ ਦਾ , ਸੁਭਾ ਦੇਖਦੇ ਨੇ !
ਉਹ ਰਾਹਾਂ ਚ' ਸੂਲ਼ਾ , ਵਿਛਾ ਦੇਖਦੇ ਨੇ !
ਪਤਾ ਕੀ ਕਿਸੇ ਨੂੰ , ਕਦੋਂ ਤੋੜ਼ ਦੇਵਣ ,
ਅਜੇ ਤਾਂ ਦਿਲੇ ਦੀ , ਦੁਆ ਦੇਖਦੇ ਨੇ !
ਜ਼ਮਾਨੇ ਚ' ਅਜਕੱਲ , ਬੜੇ ਲੋਕ ਵਹਿਮੀ ,
ਇਬਾਦਤ ਤੋਂ' ਪਹਿਲਾਂ , ਖੁਦਾ ਦੇਖਦੇ ਨੇ !
ਕਿਆਮਤ ਕਿਆਮਤ , ਕਹਾਵਣ ਦੀ' ਖਾਤਿਰ ,
ਉਹ ਚਿਹਰੇ ਤੇ' ਚਿਹਰੇ , ਸਜਾ ਦੇਖਦੇ ਨੇ !
ਮੁਹੱਬਤ ਦਿਲਾਂ ਚੋਂ , ਗਈ ਤੇ ਗੁਆਚੀ ,
ਲਿਹਾਜਾ ਦਿਲਾਂ ਨੂੰ , ਲਗਾ ਦੇਖਦੇ ਨੇ !
ਮਨਦੀਪ ਲੁਧਿਆਣਾ

No comments:

Post a Comment