ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 1, 2017

Tan Di Budri - Harjinder Singh

ਤਨ ਦੀ ਬੁਢੜੀ ਸਿਖਰ ਦੁਪਿਹਰੀਂ, ਮਾਰੇ ਗ਼ਮ ਦੇ ਫੱਕੇ ਵੇ
ਉਮਰਾਂ ਦੇ ਖੂਹ ਗੇੜ ਗੇੜ ਕੇ, ਬੈਲ ਸਾਹਾਂ ਦੇ ਥੱਕੇ ਵੇ
ਇਸ਼ਕ-ਬਾਂਸ ਫੁੱਲਣ ਤੇ ਆਇਆ, ਮਸੀਂ ਹਿਜਰ ਦੇ ਪੇਂਝੂ ਪੱਕੇ ਵੇ
ਮਨ ਮੈਲੇ ਤਨ ਉੱਜਲੇ-ਉੱਜਲੇ, ਕੌਣ?ਕਿਸੇ ਦੇ?ਸੱਕੇ ਵੇ
ਕਾਫ਼ਿਰ ਸੋਚਾਂ ਘੇਰਾ ਪਾਇਆ, ਉੱਜੜੇ ਰੂਹ ਦੇ ਮੱਕੇ ਵੇ
ਕੰਜਕ-ਰੀਝਾਂ ਗੁੱਡੀਆਂ ਖੇਡਣ, ਫਿਕਰ-ਬਾਪ ਨੇ ਅੱਕੇ ਵੇ
ਫ਼ੱਕਰਾਂ ਆਪਣੀ ਸ਼ਾਨ ਚ' ਤੁਰਨਾ,ਸਮਿਆਂ ਮਾਰ ਨਾ ਧੱਕੇ ਵੇ

No comments:

Post a Comment