ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 1, 2017

Ek Navi Talash - Prabhjot Kaur

'ਇਕ ਨਵੀਂ ਤਲਾਸ਼'
ਢੁਬਦਾ ਗਿਆ ਦਿਨ
ਮੁਕਦਾ ਰਿਹਾ ਸਮਾਂ
ਜਦ ਥੰਮਣੇ ਨੂੰ ਸਨ ਸਾਹ
ਮੇਰੀ ਅਹਿਸਾਸਾ ਦੀ ਬੇੜੀ
ਵਿਚ ਅਧਵਾਟੇ ਫਿਰ ਵੀ
ਬਸ ਤਰਦੀ ਰਹੀ।
ਦਿਲ ਦੀ ਧੜਕਣ
ਅੱਖਾਂ ਦੀ ਲੋਹ
ਹੋਸ਼ ਤੇ ਸੋਚ
ਸਭ ਲਭਦੇ ਹੀ ਰਹੇ
ਜ਼ਿੰਦਗੀ: ਇਕ ਪਲ ਦੀ।
ਟੁੱਟੇ ਸੁਫਨਿਆਂ ਦਾ ਦਰਦ,
ਰਿਸ਼ਤਿਆਂ ਦੀ ਬੇਰੁਖੀ,
ਬੇਆਸ ਜ਼ਿੰਦਗੀ ਦਾ ਬੋਝ
ਕਦ ਤਕ ਲਈ ਤੁਰੀ।
ਅਜ ਹੱਡ ਮਾਸ ਦਾ ਇਹ ਪੁਤਲਾ
ਸ਼ਮਸ਼ਾਨ ਦੀ ਖਾਮੋਸ਼ੀ ਵਾਂਗ
ਸ਼ਾਂਤ ਪਾਣੀ ਦੀਆਂ
ਲਹਿਰਾਂ'ਚ ਸੀ ਪਿਆ।
ਤੇ ਅਜ ਜਾਪੀ
ਸੂਰਜ ਦੀ ਲਿਸ਼ਕ ਵੀ
ਬਸ ਆਪਣੇ ਜਹੀ।
ਉਹ ਅੰਬਰਾਂ'ਚ
ਮੈਂ ਸਮੁੰਦਰਾਂ'ਚ
ਦੋਵੇਂ ਸਾ ਵੰਡ ਰਹੇ
ਇਕ ਦੂਜੇ ਦਾ ਸਾਥ।
ਤੇ ਫਿਰ ਪਤਾ ਨਹੀਂ ਕਦ
ਮੇਰੇ ਧੁੰਦਲੇ ਖੁਆਬ ਵੀ
ਹੋਏ ਮੇਥੋ ਜੁਦਾ।
ਨਦੀ ਦੇ ਬਹਾਓ'ਚ
ਬੇਜਾਨ ਟੁੱਟੇ ਪੱਤੇ ਜਿਹਾ
ਵਜੂਦ ਹੋਇਆ ਮੇਰਾ
ਤੇ ਮੈਂ ਤੁਰ ਪਈ
ਆਪਣੇ ਅੰਤ ਦੀ
ਤਲਾਸ਼ ਵਲ।
ਕਾਰਿਆ(ਪ੍ਰਭਜੋਤ ਕੌਰ)

No comments:

Post a Comment