ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Sarkar De Sade Lai - Manmohan Kaur

ਸਰਕਾਰ ਦੇ ਸਾਡੇ ਲਈ ਝਾਂਸੇ ਰਹਿ ਗਏ,
ਫ਼ੋਕੇ ਵਾਅਦੇ ,ਝੂਠੇ ਲਾਰੇ ਦਿਲਾਸੇ ਰਹਿ ਗਏ!!
ਮਿਹਨਤ ਕਰ ਕਰ ਅਸੀਂ ਦਿਨ ਰਾਤ ਜੂਝਦੇ,
ਮਖ਼ੌਲ ਕਰੇ ਰੱਬ, ਖਾਲੀ ਸਾਡੇ ਕਾਸੇ ਰਹਿ ਗਏ!!
ਸਾਡੇ ਗ਼ਮ ਚਿੰਤਾਵਾਂ , ਲੋੜਾਂ ਅਸੀਂ ਹੀ ਹਾਂ ਜਾਣਦੇ ,
ਛਿਪਾਈਏ ਹੰਝੂ ਬਸ ਸਾਡੇ ਖ਼ੋਖ਼ਲੇ ਹਾਸੇ ਰਹਿ ਗਏ !!
ਦਲੇਰ ਕਿਸਾਨ ਆਤਮ ਹੱਤਿਆ ਨਾ ਕਰੇ ਨਾ ਚਾਹੇ,
ਜਿਹੜੇ ਕਰ ਜਾਂਦੇ ਬਣ ਤੁਹਾਡੇ ਤਮਾਸ਼ੇ ਰਹਿ ਗਏ!!
ਆਹਾਂ ਦਾ ਤੇਲ ਚੁਆਈਏ ਦੁੱਖ ਦੀ ਅਸੀਂ ਧੂਣੀ ਡਹੀਏ,
ਜੀਆਇਆ ਖ਼ੁਸ਼ੀਆਂ ਨੂੰ, ਵੰਡਣ ਨੂੰ ਪਤਾਸੇ ਰਹਿ ਗਏ ।।

No comments:

Post a Comment