ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 17, 2017

Rajai Vich Chup Chupete - Goldy Boparai

ਬੈਠ ਗਏ ਰਜਾਈ ਵਿੱਚ ਸਭ ਚੁੱਪ ਚਪੀਤੇ
ਫੜ ਲਏ ਮੋਬਾਇਲ ਪਰ ਪਾਠ ਨਾ ਕੀਤੇ.....
ਸ਼ਹੀਦੀ ਦਿਹਾੜਾ ਵਟਸਐਪ ਤੇ ਮਨਾ ਰਹੇ ਨੇ
ਬੱਚੇ ਅੱਜ ਕਿੱਧਰ ਨੂੰ ਜਾ ਰਹੇ ਨੇ.....
ਵੱਧ ਤੋਂ ਵੱਧ ਕਹਿੰਦੇ... ਜੋ ਸ਼ੇਅਰ ਕਰੇਗਾ
ਗੁਰੂ ਗੋਬਿੰਦ ਸਿੰਘ ਜੀ... ਉਸ ਤੇ ਮੇਹਰ ਕਰੇਗਾ ....
ਅੱਜ ਮਾਂ ਸਿੱਖੀ ਦੀ ਗੱਲ ਟਾਲ ਦਿੰਦੀ ਹੱਸ ਕੇ
ਟਾਇਮ ਨਹੀਂ ਮਿਲਦਾ ਨਾਟਕ ਦੇਖਦੀ ਸਟਾਰ ਪਲੱਸ ਤੇ.....
ਖੇਡਢ ਹੱਸਣ ਦੀ ਉਮਰ ਵਿੱਚ ਸ਼ਹੀਦੀ ਜੋ ਪਾ ਗਏ
ਨਿੱਕੀਆਂ ਜਿੰਦਾਂ ਵੱਡੇ ਸਾਕੇ ਦਾ ਇਤਿਹਾਸ ਉਹ ਬਣਾ ਗਏ.....
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਉਨਾਂ ਦਾ ਪਰਿਵਾਰ.....

No comments:

Post a Comment