ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Sachi - Hakam Singh Meet


ਸੱਚੀ ਗੱਲ ਕਰਨ ਵਾਲੇ ਨਿਸ਼ਾਨਾ ਹੁੰਦੇ ਨੇ ,
ਝੂਠ ਦੀ ਕਮਾਈ ਮੋਹਰੀ ਬਣ ਕੇ ਖਾਂਦਾ ਨੇ ।
ਮੁੰਡੇ ਕੁੜੀਆਂ ਡਿਗਰੀਆਂ ਚੱਕੀ ਫਿਰਦੇ ਨੇ ,
ਇਥੇ ਅੰਗੂਠਾਂ ਛਾਪ ਦੇਸ਼ ਮੰਤਰੀ ਬਣਦੇ ਨੇ ।
ਮੰਤਰੀ ਤਾਂ ਬੱਚੇ ਵਿਦੇਸ਼ਾਂ ਵਿੱਚ ਪੜਾਉਂਦੇ ਨੇ ,
ਇਥੇ ਪੜੇ ਲਿਖਿਆ ਤੇ ਡਾਂਗ ਵਰਸਾਉਂਦੇ ਨੇ ।
ਸੱਚ ਨੂੰ ਇਥੇ ਵੀ ਧੌਖੇ ਵਾਂਜ ਦਰਸਾਉਂਦੇ ਨੇ ,
ਝੂਠ ਬੋਲਣ ਵਾਲੇ ਹੀ ਤਰੱਕੀਆਂ ਪਉਂਦੇ ਨੇ ।
ਜ਼ੁਲਮ ਧਰਤੀ ਦੇ ਉਪਰ ਹਰ ਰੋਜ਼ ਹੁੰਦੇ ਨੇ ,
ਕਾਨੂੰਨ ਵਾਲੇ ਕਦੇ ਵੀ ਸੱਚ ਨਾਂ ਬੋਲਦੇ ਨੇ ।
ਤੱਕੜੀ ਦੀ ਫੋਟੋ ਕਾਨੂੰਨ ਵਾਲੇ ਦਿਖਾਉਂਦੇ ਨੇ ,
"ਮੀਤ" ਤੱਕੜੀ ਨਾਲ ਤੇਰਾਂ ਨਾ ਤੋਲਦੇ ਨੇ ।
ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ

No comments:

Post a Comment