ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Mini Kahani (Paap) - Hakam Singh Meet




ਮੇਰੇ ਗਆਂਢ ਵਿੱਚ ਅਮਰ ਅਤੇ ਉਸਦੀ ਪਤਨੀ ਮਨਜੀਤ ਕੋਰ ਆਪਣੀ ਨਵੀਂ ਕੋਠੀ ਬਣਾ ਕੇ ਰਹਿ ਰਹੇ ਸੀ ਮਨਜੀਤ ਮਾਂ ਬਣਨ ਵਾਲੀ ਸੀ,ਉਹ ਇੱਕ ਦਿਨ ਸ਼ਹਿਰ ਗਏ ' ਅਮਰ , ਕਹਿਣ ਲੱਗਿਆ ਹੁਣ ਆਪਾ ਸ਼ਹਿਰ ਆਏ ਹੈ ਹੁਣ ਆਪਾ ਅਲਟਰਾਸਾਉਂਡ ਵੀ ਕਰਵਾ ਲਈਏ ' ਮਨਜੀਤ ,, ਕਹਿਣ ਲੱਗੀ ਨਹੀਂ ਜੀ ਨਹੀਂ ਜੋ ਪੑਮਾਤਮਾ ਦੇਵੇਗਾ ਉਹ ਠੀਕ ਹੈਂ ' ਅਮਰ, ਨਾ ਮੰਨਿਆ ਫਿਰ ਇੱਕ ਡਾਕਟਰ ਦੀ ਦੁਕਾਨ ਤੇ ਗਏ ਅਲਟਰਾਸਾਉਂਡ ਕਰਵਾਇਆ ਅਤੇ ਰਿਪੋਰਟ ਵਿੱਚ ਬੱਚੀ ਦਾ ਨਾਮ ਆ ਗਿਆ ' ਮਨਜੀਤ , ਕਹਿਣ ਲੱਗੀ ਜੋ ਕੁੱਛ ਹੈਂ ਠੀਕ ਹੈਂ ਮੇਰੀ ਕੁੱਖ ਤਾਂ ਸੁਲੱਖਣੀ ਹੋ ਰਹੀ ਹੈ ' ਅਮਰ, ਨੇ ਕੋਈ ਜਵਾਬ ਨਹੀਂ ਦਿੱਤਾ ।
ਫਿਰ ਦੋਹਨੇ ਆਪਣੀ ਆਪਣੀ ਗੱਡੀ ਵਿੱਚ ਬਹਿ ਕੇ ਚੱਲ ਪਏ ,ਅਮਰ ' ਫਿਰ ਆਪਣੇ ਦੋਸਤ ਡਾਕਟਰ ਕੋਲ ਲੈ ਗਿਆ ਉਸਦੀ ਪਤਨੀ ਵੀ ਡਾਕਟਰ ਸੀ ਦੋਹਨੇ ਇੱਕੋ ਦੁਕਾਨ ਨੂੰ ਚਲਾ ਰਹੇ ਸਨ ਡਾਕਟਰ ਨੂੰ ਰਿਪੋਰਟ ਦਿਖਾਈ ਅਮਰ ਦੇ ਕਹਿਣ ਤੇ ਅਬੋਰਸ਼ਨ ਕਰ ਦਿੱਤਾ ਅਜੇ ਡਾਕਟਰ ਦੀ ਦੁਕਾਨ ਵਿੱਚ ਬੈਠੇ ਸਨ ਇੱਕ ਬੱਚੀ ਆਈ ਤੇ ਕਹਿਣ ਲੱਗੀ ਬੀਬੀ ਜੀ ਕੋਈ ਪੈਸਾ ਦਿਊ ' ਅਮਰ , ਕਹਿਣ ਲੱਗਿਆ ਕੰਨਿਆ ਦੇਵੀ ਕੰਨਿਆ ਦੇਵੀਆਂ ਨੂੰ ਦਾਨ ਕਰੀਦਾ 'ਮਨਜੀਤ ਨੇ ਵੀਹ ਰੁਪਏ ਦਾ ਨੋਟ ਕੱਢਿਆ ਤੇ ਬੱਚੀ ਨੂੰ ਦੇ ਦਿੱਤਾ ਬੱਚੀ ਖੁਸ਼ ਚਲੇ ਗਈ ।
''ਅਮਰ ਤੇ ਮਨਜੀਤ ,, ਫਿਰ ਆਪਣੀ ਗੱਡੀ ਵਿੱਚ ਬਹਿ ਕੇ ਘਰ ਨੂੰ ਚੱਲ ਪਏ ਅਜੇ ਥੋੜੀ ਦੂਰ ਹੀ ਗਏ ਸਨ , ਤਾਂ ਉਹੀ '' ਬੱਚੀ ,, ਆਪਣੀ ਛੋਟੀ ਭੈਣ ਨੂੰ ਚੁੱਕ ਕੇ ਸੜਕ ਪਾ ਕਰ ਰਹੀ ਸੀ , ਬੱਚੀ ਅਚਾਨਕ ਸੜਕ ਵਿਚਕਾਰ ਗਿਰ ਗਈ '' ਮਨਜੀਤ ,,ਕਹਿਣ ਲੱਗੀ ਦੇਖਿਓ ਜੀ ਦੇਖਿਓ '' ਅਮਰ ,, ਨੇ ਆਪਣੀ ਗੱਡੀ ਰੋਕੀ ਥੱਲੇ ਉਤਰ ਕੇ ਬੱਚੀ ਨੂੰ ਚੱਕਿਆ ਤੇ ਕਹਿਣ ਲੱਗਿਆ ਅੱਜ ਤਾਂ ਬਹੁਤ ਵੱਡਾ ਪਾਪ ਹੋ ਜਾਣਾ ਸੀ । ''ਬੱਚੀ,, ਫਿਰ ਕਹਿਣ ਲੱਗੀ ਸਰਦਾਰ ਜੀ ਜਿਹਡ਼ਾ ਤੁਸੀਂ ਪਾਪ ਕਰਕੇ ਆ ਰਹੇ ਹੋ ਉਸ ਤੋਂ ਵੱਡਾ ਪਾਪ ਨਹੀ ਸੀ ਹੋਣਾ ਇਹ ਕਹਿ ਕੇ ਬੱਚੀ ਚਲੇ ਗਈ।
ਬੱਚੀ ਦੀ ਗੱਲ ਸੁਣ ਕੇ ਦੋਹਾਂ ਦੇ ਹੋਸ ਉੱਡ ਗਏ !
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ
ਸੰਪਰਕ +97466257723 ਦੋਹਾ ਕਤਰ


No comments:

Post a Comment